ਪੰਜਾਬ ‘ਚ ਕੋਰੋਨਾ ਦਾ ਕਹਿਰ ਜਾਰੀ,ਪਿਛਲੇ 24 ਘੰਟਿਆਂ ‘ਚ 6000 ਦੇ ਕਰੀਬ ਆਏ ਨਵੇਂ ਮਰੀਜ਼
ਪੰਜਾਬ ‘ਚ ਕੋਰੋਨਾ ਦਾ ਕਹਿਰ ਜਾਰੀ,ਪਿਛਲੇ 24 ਘੰਟਿਆਂ ‘ਚ 6000 ਦੇ ਕਰੀਬ ਆਏ ਨਵੇਂ ਮਰੀਜ਼
ਪੰਜਾਬ:-ਭਾਰਤ ‘ਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ।ਹਰ ਰੋਜ਼ ਵੱਡੀ ਗਿਣਤੀ ‘ਚ ਕੋਰੋਨਾ ਦਾ ਮਰੀਜ਼ ਸਾਹਮਣੇ ਆ ਰਹੇ ਹਨ।ਭਾਰਤ ਦੇ ਕਈ ਸੂਬਿਆਂ ‘ਚ ਤਾਂ ਸਥਿਤੀ ਇੰਨੀ ਨਾਜ਼ੁਕ ਹੈ ਕਿ ਉੱਥੇ ਦੀ ਸਰਕਾਰ ਨੇ ਸੂਬੇ ‘ਚ ਲਾਕਡਾਊਨ ਦਾ ਐਲਾਨ ਤੱਕ ਕਰ ਦਿੱਤਾ ਹੈ।
ਕੋਰੋਨਾ ਮਾਹਾਂਮਾਰੀ ਦੀ ਦੂਸਰੀ ਲਹਿਰ ਕਾਰਨ ਪੰਜਾਬ ‘ਚ ਵੀ ਸਥਿਤੀ ਕਾਫੀ ਨਾਜ਼ੁਕ ਹੈ।ਪੰਜਾਬ ‘ਚ ਕੋਰੋਨਾ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ।ਹਾਲਾਂਕਿ ਕੈਪਟਨ ਸਰਕਾਰ ਵੱਲੋਂ ਕੋਰੋਨਾ ‘ਤੇ ਠੱਲ ਪਾਉਣ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਲਹਾਲ ਸਥਿਤੀ ਵਸੋਂ ਬਾਹਰ ਹੈ।ਸੂਬੇ ‘ਚ ਪਿਛਲੇ 24 ਘੰਟਿਆ ਦੌਰਾਨ ਪੰਜਾਬ ‘ਚ 5932 ਨਵੇਂ ਕੇਸ ਸਾਹਮਣੇ ਆਏ ਹਨ ਅਤੇ 100 ਦੇ ਕਰੀਬ ਮਰੀਜ਼ਾਂ ਦੀ ਮੌਤ ਹੋ ਗਈ ਹੈ ਪਰ ਰਾਹਤ ਵਾਲੀ ਇਹ ਵੀ ਹੈ ਕਿ 3774 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।
ਇਸਦੇ ਨਾਲ ਹੀ ਗੁਆਢੀਆਂ ਸੂਬਿਆਂ ਦੇ ਪਿਛਲੇ 24 ਘੰਟਿਆ ਦੇ ਅੰਕੜੇ ਵੀ ਹੋਸ਼ ਉਡਾਉਣ ਵਾਲੇ ਹਨ।ਹਿਮਾਚਲ ‘ਚ ਪਿਛਲੇ 24 ਘੰਟਿਆ ਦੌਰਾਨ 2157 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਅਤੇ 24 ਮਰੀਜ਼ਾਂ ਦੀ ਕੋਰੋਨਾ ਨਾਲ ਜਾਨ ਚਲ੍ਹੀ ਗਈ ਅਤੇ 1305 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।ਹਰਿਆਣਾ ‘ਚ ਪਿਛਲੇ 24 ਘੰਟਿਆ ਦੌਰਾਨ 11931 ਨਵੇਂ ਕੇਸ,84 ਮੌਤਾਂ ਅਤੇ 7184 ਮਰੀਜ਼ ਠੀਕ ਹੋਏ





