breaking newsChandigarhLatest NewsPoliticsPunjabਖ਼ਬਰਾਂ
ਨਵਜੋਤ ਸਿੱਧੂ ਨੇ CM ਕੈਪਟਨ ਖਿਲਾਫ ਫਿਰ ਕੀਤਾ ਟਵੀਟ

ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਜੋ ਕਿ ਕੁੱਝ ਸਮੇਂ ਤੋਂ ਆਪਣੀ ਹੀ ਸਰਕਾਰ ਖਿਲਾਫ ਬਾਗੀ ਅੰਦਾਜ਼ ‘ਚ ਨਜ਼ਰ ਆ ਰਹੇ ਹਨ ਹੋਰ ਰੋਜ਼ ਇੱਕ ਟਵੀਟ ਨਾਲ ਆਪਣੀ ਹੀ ਪਾਟਰੀ ਤੇ ਮੁੱਖ ਮੰਤਰੀ ਵਾਰ ਕਰਦੇ ਹਨ।ਨਵਜੋਤ ਸਿੱਧੂ ਨੇ ਅੱਜ ਇੱਕ ਵਾਰ ਫਿਰ ਧਮਾਕੇਦਾਰ ਟਵੀਟ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਕਾਂਗਰਸ ਦੀ ਬਜਾਏ ਰਾਜ ਵਿਚ ਰਾਜ ਕਰ ਰਹੀ ਹੈ। ਸਾਡੇ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਦੀ ਗੱਲ ਸੁਣਨ ਦੀ ਬਜਾਏ ਨੌਕਰਸ਼ਾਹੀ ਅਤੇ ਪੁਲਿਸ, ਬਾਦਲ ਪਰਿਵਾਰ ਦੀ ਇੱਛਾ ਅਨੁਸਾਰ ਕੰਮ ਕਰਦੇ ਹਨ। ਸਰਕਾਰ ਲੋਕਾਂ ਦੀ ਭਲਾਈ ਲਈ ਨਹੀਂ, ਬਲਕਿ ਮਾਫੀਆ ਰਾਜ ਦੇ ਕੰਟਰੋਲ ਲਈ ਚਲਦੀ ਹੈ।



