breaking newsLatest NewsPunjabਖ਼ਬਰਾਂ
ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ 3 ਕਿਸਾਨਾਂ ਦੀ ਹੋਈ ਗ੍ਰਿਫਤਾਰੀ!

ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ 3 ਕਿਸਾਨਾਂ ਨੂੰ ਦਿੱਲੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।ਦੱਸ ਦਈਏ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਦਰਅਸਲ 3 ਕਿਸਾਨ ਜੋ ਕਿ ਬੰਗਲਾ ਸਾਹਿਬ ਗੁਰਦੁਆਰੇ ‘ਚ ਠਹਿਰੇ ਹੋਏ ਸਨ ਅਤੇ ਜਦੋਂ ਘੁੰਮਣ ਲਈ ਆਪਣੀ ਜੀਪ ਲੈ ਕੇ ਦਿੱਲੀ ਦੇ ਸੰਸਦ ਭਵਨ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਪੁਲਿਸ ਦੇ ਵੱਲੋਂ ਰੋਕਿਆ ਗਿਆ ਅਤੇ ਪੁਲਿਸ ‘ਤੇ ਕਿਸਾਨਾਂ ਵਿਚਕਾਰ ਬਹਿਸ ਵੀ ਹੋਈ।ਦੱਸ ਦਈਏ ਕਿ ਦਿੱਲੀ ‘ਚ ਲਾਕਡਾਊਨ ਲੱਗਿਆ ਹੋਇਆ ਹੈ।ਪੁਲਿਸ ਦੇ ਵੱਲੋਂ ਲਾਕਡਾਊਨ ਅਤੇ ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦੇਕੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ।ਹਾਲਾਂਕਿ ਤਿੰਨੋ ਕਿਸਾਨਾਂ ਨੂੰ ਜ਼ਮਾਨਤ ਵੀ ਮਿਲ ਚੁੱਕੀ ਹੈ




