breaking newsLatest NewsPoliticsPunjabਖ਼ਬਰਾਂ
Navjot Sidhu ਦੇ ਵੱਲੋਂ ਕਿਸਾਨਾਂ ਦੇ ਹੱਕ ‘ਚ ਝੰਡਾ ਲਹਿਰਾਉਣ ‘ਤੇ ਅਕਾਲੀ ਦਲ ਨੇ ਜਤਾਇਆ ਇਤਰਾਜ਼

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਉਨ੍ਹਾਂ ਦੇ ਘਰ ਕਾਲੇ ਝੰਡੇ ਲਹਿਰਾਉਣ ਦੀ ਨਿੰਦਾ ਕੀਤੀ ਹੈ। ਅਕਾਲੀ ਆਗੂ ਦਲਜੀਤ ਚੀਮਾ ਨੇ ਕਿਹਾ ਕਿ ਜਿਸ ਸਰਕਾਰ ਵਿੱਚ ਨਵਜੋਤ ਸਿੱਧੂ ਬੋਲ ਰਹੇ ਹਨ, ਉਹ ਕਿਸਾਨਾਂ ਖਿਲਾਫ ਬੋਲ ਰਹੀ ਹੈ। ਇਸ ਲਈ ਸਿੱਧੂ ਨੂੰ ਜਾਂ ਤਾਂ ਕਾਂਗਰਸ ਤੋਂ ਬਾਹਰ ਆਉਣਾ ਚਾਹੀਦਾ ਹੈ ਜਾਂ ਸਰਕਾਰ ਨੂੰ ਉਨ੍ਹਾਂ ਦੇ ਸਮਰਥਨ ਵਿਚ ਖੜ੍ਹੇ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਚੀਮਾ ਨੇ ਸਿੱਧੂ ਨੂੰ ਆਪਣੀ ਹੀ ਸਰਕਾਰ ਨਾਲ ਜੁੜੇ ਰਹਿਣ ਦੀ ਹਦਾਇਤ ਕੀਤੀ।




