ਨਜਾਇਜ਼ ਸ਼ਰਾਬ ਵੇਚਦੇ ਨੇ ਕਾਂਗਰਸੀ ਕਰਿੰਦੇ! Badal Vs Captain

ਲੋ.ਰ.ਚ 13ਅਗਸਤ 2020
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਜਾਇਜ਼ ਸ਼ਰਾਬ ਦੇ ਰੈਕੇਟ ਨੂੰ ਚਲਾਉਣ ਲਈ ਆਪਣੇ ਕਾਂਗਰਸੀ ਕਰਿੰਦਿਆਂ ਨੂੰ ਖੁੱਲ੍ਹੀ ਛੋਟ ਦੇਣ ਦਾ ਦੋਸ਼ ਲਗਾਉਂਦਿਆਂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਸ ਸਬੰਧ ‘ਚ ਵੱਡੇ ਪੈਮਾਨੇ ‘ਤੇ ਗ਼ੈਰਕਾਨੂੰਨੀ ਡਿਸਟਲਰੀਆਂ ਦੇ ਵਿਰੋਧ ‘ਚ ਰੋਸ ਪ੍ਰਦਰਸ਼ਨ ਕਰਦੇ ਹੋਏ, ਕਾਂਗਰਸੀ ਵਿਧਾਇਕਾਂ ਮਦਨ ਲਾਲ ਜਲਾਲਪੁਰ ਅਤੇ ਹਰਦਿਆਲ ਸਿੰਘ ਕੰਬੋਜ ਖਿਲਾਫ਼ ਸ਼ਰਾਬ ਅਤੇ ਰੇਤ ਮਾਫੀਆ ਚਲਾਉਣ ਦੇ ਦੋਸ਼ ਹੇਠ ਅਪਰਾਧਿਕ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ “ਹਾਲ ਹੀ ਵਿੱਚ ਵਾਪਰੇ ਦੁਖਾਂਤ ਦੇ ਬਾਵਜੂਦ ਵੀ ਕਾਂਗਰਸ ਸਰਕਾਰ ਜਾਣ ਬੁੱਝ ਕੇ ਸ਼ਰਾਬ ਮਾਫ਼ੀਆ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੀ, ਜਿਸ ਵਿੱਚ 130 ਲੋਕਾਂ ਦੀਆਂ ਕੀਮਤੀ ਜਾਨਾਂ ਗਈਆਂ ਹਨ। ਇਸ ਤੱਥ ਦੇ ਬਾਵਜੂਦ ਕਿ ਪੀੜਤ ਪਰਿਵਾਰਾਂ ਨੇ ਕਾਂਗਰਸੀ ਨੇਤਾਵਾਂ ‘ਤੇ ਨਕਲੀ ਸ਼ਰਾਬ ਵੰਡਣ ਦਾ ਦੋਸ਼ ਲਗਾਇਆ, ਜਿਸ ਕਾਰਨ ਵੱਡਾ ਸ਼ਰਾਬ ਦੁਖਾਂਤ ਵਾਪਰਿਆ। ਅਸੀਂ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਆਪਣੀ ਪੂਰੀ ਵਾਹ ਲਗਾਵਾਂਗੇ।”




