breaking newsInternationalLatest Newsਖ਼ਬਰਾਂ

Toronto ‘ਚ ਬਜ਼ੁਰਗ ਮਹਿਲਾ ਨਾਲ 10,000 ਡਾਲਰ ਦੀ ਧੋਖਾਧੜੀ, 3 ਪੰਜਾਬੀ ਗ੍ਰਿਫ਼ਤਾਰ

ਨਿਊਯਾਰਕ : ਕੈਨੇਡਾ ਦੀ ਯੌਰਕ ਰੀਜਨਲ ਪੁਲਿਸ ਵੱਲੋ ਬੀਤੇ ਦਿਨ ਇੱਕ 80 ਸਾਲਾ ਬਜ਼ੁਰਗ ਔਰਤ ਨਾਲ ਕੈਨੇਡੀਅਨ ਰੈਵੇਨਿਊ ਅਧਿਕਾਰੀ ਬਣਕੇ ਠੱਗੀ ਮਾਰਨ ਦੇ ਦੋਸ਼ ਹੇਠ ਬਰੈਂਪਟਨ ਤੋਂ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਧੋਖਾਧੜੀ ਕਰਨ ਦੇ ਦੋਸ਼ ਹੇਠ ਚਾਰਜ਼ ਹੋਣ ਵਾਲਿਆਂ ਵਿੱਚ ਬਰੈਂਪਟਨ ਤੋਂ ਤਰਨਵੀਰ ਸਿੰਘ (19), ਰਣਵੀਰ ਸਿੰਘ (19) ਅਤੇ ਚਮਨਜੋਤ ਸਿੰਘ (21) ਦੇ ਨਾਂ ਸ਼ਾਮਿਲ ਹਨ।

ਇਨ੍ਹਾਂ ਵੱਲੋਂ ਇੱਕ 80 ਸਾਲਾ ਬਜ਼ੁਰਗ ਔਰਤ ਕੋਲੋਂ ਕੈਨੇਡੀਅਨ ਰੈਵੇਨਿਊ ਅਧਿਕਾਰੀ ਬਣ 10000$ ਬਰੈਂਪਟਨ ਦੇ ਇੱਕ ਐਡਰੈਸ ‘ਤੇ ਭੇਜਣ ਦੀ ਮੰਗ ਕੀਤੀ ਗਈ ਸੀ ਤੇ ਡਾਲਰ ਨਾ ਦੇਣ ‘ਤੇ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੱਤੀ ਗਈ ਸੀ। ਯੌਰਕ ਰੀਜਨਲ ਪੁਲਿਸ ਵੱਲੋਂ ਤਫਤੀਸ਼ ਕਰਨ ਤੋਂ ਬਾਅਦ ਇਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਦੀ ਨਿਉ ਮਾਰਕੀਟ ਕੋਰਟ ਵਿਖੇ ਅਗਲੇ ਮਹੀਨੇ ਪੇਸ਼ੀ ਹੋਵੇਗੀ।

Tags

Related Articles

Leave a Reply

Your email address will not be published. Required fields are marked *

Back to top button
Close
Close