breaking newscoronaviruscovid-19Latest Newsਖ਼ਬਰਾਂ
ਕੋਰੋਨਾ ਕਾਰਨ IPL ‘ਤੇ ਲੱਗੀ ਪਾਬੰਦੀ,ਅਗਲੇ ਹੁਕਮਾਂ ਤੱਕ ਸਾਰੇ ਮੈਚ ਮੁਲਤਵੀ

ਕੋਰੋਨਾ ਮਾਹਾਂਮਾਰੀ ਦੀ ਲੇਪਟ ‘ਚ ਹੁਣ I.P.L ਵੀ ਆ ਗਿਆ ਹੈ।ਦੱਸ ਦਈਏ ਕਿ ਜਿੱਥੇ ਪੂਰੇ ਭਾਰਤ ‘ਚ ਕੋਰੋਨਾ ਦਾ ਗ੍ਰਾਫ ਦਿਨੋ-ਦਿਨ ਵਧ ਰਿਹਾ ਹੈ ਉੱਥੇ ਹੀ ਪਿਛਲੇ ਕੁੱਝ ਦਿਨਾਂ ਤੋਂ I.P.L ਦੇ ਖਿਡਾਰੀ ਵੀ ਕੋਰੋਨਾ ਦੀ ਲਪੇਟ ‘ਚ ਆ ਰਹੇ ਹਨ।ਸਭ ਤੋਂ ਪਹਿਲਾਂ KKR ਦੇ 2 ਖਿਡਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ,ਫਿਰ CKS.ਕੇ ਦਾ ਇੱਕ ਖਿਡਾਰੀ ਤੇ ਅੱਜ ਜਦੋਂ ਹੈਦਰਾਬਾਦ ਦਾ ਖਿਡਾਰੀ ਕੋਰੋਨਾ ਪਾਜੇਟਿਵ ਪਾਇਆ ਗਿਆ ਤਾਂ BCCI ਨੇ ਇੱਕ ਵੱਡਾ ਐਲਾਨ ਕੀਤਾ ਹੈ।ਦੱਸ ਦਈਏ ਕਿ I.P.L ਨੂੰ ਹੁਣ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ।BCCI ਨੇ ਇਹ ਫੈਸਲਾ ਕੋਰੋਨਾ ਨੂੰ ਧਿਆਨ ‘ਚ ਰੱਖਦਿਆ ਲਿਆ ਹੈ।I.P.L ਨੂੰ ਮੁਲਤਵੀ ਕਰਨ ਦੀ ਜਾਣਕਾਰੀ I.P.L ਦੇ ਟਵੀਟਰ ਅਕਾਓਂਟ ‘ਤੇ ਸਾਝੀਂ ਕੀਤੀ ਗਈ ਹੈ





