breaking newscovid-19Punjabਖ਼ਬਰਾਂ
ਗਿੱਪੀ ਗਰੇਵਾਲ ਤੋਂ ਬਾਅਦ ਹੁਣ ਵਿਵਾਦਾਂ ‘ਚ ਉਪਾਸਨਾ ਸਿੰਘ, Covid ਨਿਯਮਾਂ ਨੂੰ ਕਿਨਾਰੇ ਰੱਖ ਕਰ ਰਹੀ ਸੀ ਸ਼ੂਟਿੰਗ

ਰੂਪਨਗਰ : ਕੋਰੋਨਾ ਮਹਾਂਮਾਰੀ ਦੇ ਵਿੱਚ ਪੰਜਾਬ ‘ਚ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਫਿਲਮ ਸ਼ੂਟਿੰਗ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਗਿੱਪੀ ਗਰੇਵਾਲ ਅਤੇ ਜਿੰਮੀ ਸ਼ੇਰਗਿੱਲ ਤੋਂ ਬਾਅਦ ਹੁਣ ਉਪਾਸਨਾ ਸਿੰਘ ਸ਼ੂਟਿੰਗ ਕਰਦੇ ਹੋਏ ਫੜੇ ਗਏ ਹਨ। ਦੱਸ ਦਈਏ ਕਿ ਰੂਪਨਗਰ ਦੇ ਮੋਰਿੰਡਾ ਦੀ ਸ਼ੂਗਰ ਮਿਲ ‘ਚ ਅਦਾਕਾਰ ਉਪਾਸਨਾ ਸਿੰਘ ਫਿਲਮ ਦੀ ਕਾਸਟ ਦੇ ਨਾਲ ਸ਼ੂਟਿੰਗ ਕਰਨ ਪਹੁੰਚੀ ਸੀ।

ਇਸਦੀ ਜਾਣਕਾਰੀ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਦੀ ਟੀਮ ਨੇ ਸਟਾਰ ਕਾਸਟ ਨੂੰ ਫਿਲਮ ਸ਼ੂਟਿੰਗ ਦੀ ਮਨਜ਼ੂਰੀ ਨਹੀਂ ਦਿੱਤੀ। ਇਸ ਦੌਰਾਨ ਪੁਲਿਸ ਕਰਮਚਾਰੀਆਂ ਨੇ ਮੌਕੇ ‘ਤੇ ਵੀਡੀਓ ਬਣਾਈ ਪਰ ਹੁਣੇ ਤੱਕ ਪੁਲਿਸ ਨੇ ਅੱਗੇ ਦੀ ਕਾਰਵਾਈ ਨੂੰ ਲੈ ਕੇ ਕੁਝ ਵੀ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ।




