breaking newsਖ਼ਬਰਾਂ
ਗੁਰਦੁਆਰਾ ਪਟਨਾ ਸਾਹਿਬ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ!

ਪਟਨਾ:-ਗੁਰਦੁਆਰਾ ਪਟਨਾ ਸਾਹਿਬ ਤੇ ਗੁਰਦੁਆਰਾ ਬਾਲ ਲੀਲਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।ਦੱਸ ਦਈਏ ਕਿ ਇੱਹ ਧਮਕੀ ਇੱਕ ਚਿੱਠੀ ਰਾਹੀਂ ਦਿੱਤੀ ਗਈ ਹੈ ਜਿਸਦੇ ਵਿੱਚ 50 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ ਅਤੇ 50 ਕਰੋੜ ਨਾ ਦੇਣ ‘ਤੇ ਗੁਰਦੁਆਰਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ।ਇਸ ਧਮਕੀ ਤੋਂ ਬਾਅਦ ਗੁਰਦੁਆਰਾ ਕਮੇਟੀ ਪੂਰੀ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਜਾਣਕਾਰੀ ਮੁਤਾਬਕ ਇੱਹ ਚਿੱਠੀ ਰਜਿਸਟਰਡ ਡਾਕ ਤੋਂ ਗੁਰਦੁਆਰੇ ਦੇ ਪਤੇ ‘ਤੇ ਭੇਜੀ ਗਈ।ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਮਹੇਂਦਰ ਪਾਲ ਸਿੰਘ ਢਿੱਲਨ ਨੇ ਇਸ ਘਟਨਾ ਦੀ ਸੂਚਨਾ ਬਿਹਾਰ ਦੇ ਡੀ.ਜੀ.ਪੀ ਨੂੰ ਦੇ ਦਿੱਤੀ ਗਈ ਹੈ ਅਤੇ ਤੁਰੰਤ ਜਾਂਚ ਦੀ ਗੁਹਾਰ ਵੀ ਲਗਾਈ ਹੈੈ




