breaking newscoronaviruscovid-19DelhiLatest Newsਖ਼ਬਰਾਂ
ਮਮਤਾ ਬੈਨਰਜੀ ਵੱਲੋਂ ਸਹੁੰ ਚੁੱਕੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਬੈਨਰਜੀ ਨੂੰ ਦਿੱਤੀ ਵਧਾਈ

ਨਵੀਂ ਦਿੱਲੀ:-ਪੱਛਮੀ ਬੰਗਾਲ ‘ਚ ਬੰਪਰ ਵੋਟਾਂ ਨਾਲ ਜਿੱਤਣ ਵਾਲੀ ਮਮਤਾ ਬੈਨਰਜੀ ਦੇ ਵੱਲੋਂ ਅੱਜ ਮੁੱਖ ਮੰਤਰੀ ਦੇ ਅਹੁਦੇ ਵੱਜੋਂ ਸਹੁੰ ਚੁੱਕੀ ਗਈ।ਕੋਰੋਨਾ ਗਾਈਡਲਾਈਨਜ਼ ਕਾਰਨ ਕੋਲਕਾਤਾ ਦੇ ਰਾਜਭਵਨ ‘ਚ ਇੱਕ ਸਾਧੇ ਸਮਾਰੋਹ ‘ਚ ਬੰਗਾਲ ਦੇ ਰਾਜਪਾਲ ਓ.ਪੀ ਧਨਖੜ ਨੇ ਮਮਤਾ ਬੈਨਰਜੀ ਨੂੰ ਮੁੱਖ ਮੰਤਰੀ ਵੱਜੋਂ ਸਹੁੰ ਚਕਾਈ।
ਮਮਤਾ ਬੈਨਰਜੀ ਵੱਲੋਂ ਸਹੁੰ ਚੁੱਕੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਰੰਤ ਇੱਕ ਟਵੀਟ ਕਰਕੇ ਮਮਤਾ ਬੈਨਰਜੀ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ‘ਪੱਛਮੀ ਬੰਗਾਲ ਦੀ ਮੁੱਖ ਮੰਤਰੀ ‘ਤੇ ਮਮਤਾ ਦੀਦੀ ਨੂੰ ਬਹੁਤ-ਬਹੁਤ ਵਧਾਈਆਂ’।




