ਵਿਧਾਇਕ ਪਰਗਟ ਸਿੰਘ ਦਾ CM ਕੈਪਟਨ ਨਾਲ ਪਿਆ ਪੇਚਾ

ਕਾਂਗਰਸੀ ਵਿਧਾਇਕ ਪਰਗਟ ਸਿੰਘ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਪਰਗਟ ਸਿੰਘ ਕਾਫੀ ਤਲਖੀ ਭਰੇ ਅੰਦਾਜ਼ ‘ਚ ਨਜ਼ਰ ਆਏ।ਪਰਗਟ ਸਿੰਘ ਨੇ ਆਪਣੀ ਹੀ ਸਰਕਾਰ ‘ਤੇ ਕਈ ਸਵਾਲ ਖੜ੍ਹੇ ਕੀਤੇ।ਪਰਗਟ ਸਿੰਘ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ‘ਤੇ ਵਰ੍ਹੇ।ਉਨ੍ਹਾਂ ਕਿਹਾ ਕਿ ਮੈਨੂੰ ਮੁੱਖ ਮੰਤਰੀ ਦੇ ਸਲਾਹਕਾਰ ਸੰਦੀਪ ਸੰਧੂ ਦਾ ਫੋਨ ਆਇਆ ‘ਤੇ ਉਸਨੇ ਕਿਹਾ ਕਿ ਮੁੱਖ ਮੰਤਰੀ ਨੇ ਤੇਰੇ ਖਿਲਾਫ ਕਾਗਜ਼-ਪੱਤਰ ਤਿਆਰ ਕਰ ਲਏ ਹਨ ‘ਤੇ ਹੁਣ ਤੈਨੂੰ ਠੋਕਣਾ ਹੈ।ਪਰਗਟ ਸਿੰਘ ਨੇ ਕਿਹਾ ਕਿ ਮੈਂ ਸੰਦੀਪ ਸੰਧੂ ਦੇ ਮੁੰਹੋਂ ਇਹ ਸ਼ਬਦ ਸੁਣਕੇ ਹੈਰਾਨ ਰਹਿ ਗਿਆ।ਇਸੇ ਮੌਕੇ ਪਰਗਟ ਸਿੰਘ ਨੇ ਕੈਪਟਨ ਦੀ ਇਸ ਧਮਕੀ ਦਾ ਮੂੰਹ ਤੋੜ ਜਵਾਬ ਦਿੰਦਿਆ ਕਿਹਾ ਕਿ ਮੈਂ ਕਿਸੇ ਤੋਂ ਡਰਨ ਵਾਲਾ ਨਹੀਂ ਜੋ ਕਰਨਾ ਕਰ ਲਵੋ।ਇਸੇ ਮੌਕੇ ਪਰਗਟ ਸਿੰਘ ਨੇ ਨਵਜੋਤ ਸਿੰਘ ਦਾ ਵੀ ਜ਼ਿਕਰ ਕੀਤਾ ‘ਤੇ ਕਿਹਾ ਕਿ ਜੇਕਰ ਸਿੱਧੂ ਖਿਲਾਫ ਸਬੂਤ ਹਨ ਤਾਂ ਜਾਂਚ ਦੇ ਵਿੱਚ 2 ਸਾਲ ਇੰਤਜ਼ਾਰ ਕਿਉਂ ਕੀਤਾ?ਉਨ੍ਹਾਂ ਕਿਹਾ ਕਿ ਜਿਹੜੀ ਰਾਜਨਿਤੀ ਕੈਪਟਨ ਖੇਡ ਰਹੇ ਹਨ ਉਹ ਬਹੁਤ ਹੀ ਮੰਦਭਾਗੀ ਹੈ।




