Latest NewsNationalPunjabਖ਼ਬਰਾਂ
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ਨਾਜ਼ੁਕ

ਨਵੀਂ ਦਿੱਲੀ 11 ਅਗਸਤ 2020
84 ਸਾਲਾ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਦਿਮਾਗ ਦੀ ਸਰਜਰੀ ਤੋਂ ਬਾਅਦ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਸੋਮਵਾਰ ਨੂੰ ਮਿਲਟਰੀ ਹਸਪਤਾਲ ਵਿੱਚ ਪ੍ਰਣਬ ਮੁਖਰਜੀ ਦੇ ਦਿਮਾਗ ਦੀ ਸਰਜਰੀ ਹੋਈ ਸੀ। ਅਪਰੇਸ਼ਨ ਤੋਂ ਪਹਿਲਾਂ ਉਨ੍ਹਾਂ ਦਾ ਕਰੋਨਾ ਟੈਸਟ ਵੀ ਕੀਤਾ ਗਿਆ ਸੀ, ਜੋ ਪਾਜ਼ੀਟਿਵ ਆਇਆ ਸੀ। ਸਾਬਕਾ ਰਾਸ਼ਟਰਪਤੀ ਦੀ ਸਰਜਰੀ ਫੌਜ ਦੇ ਰਿਸਰਚ ਐਂਡ ਰੈਫ਼ਰਲ ਹਸਪਤਾਲ ਵਿੱਚ ਕੀਤੀ ਗਈ। ਜਿਸ ਦੌਰਾਨ ਦਿਮਾਗ ਵਿੱਚ ਜੰਮੇ ਖੂਨ ਨੂੰ ਹਟਾਇਆ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਪ੍ਰਣਬ ਮੁਖਰਜੀ ਦੀ ਹਾਲਤ ਗੰਭੀਰ ਹੈ ਅਤੇ ਉਹ ਵੈਂਟੀਲੇਟਰ ‘ਤੇ ਹਨ।




