breaking newscoronaviruscovid-19Latest Newsਖ਼ਬਰਾਂ
ਸਿਹਤ ਮੰਤਰੀ ਬਲਬੀਰ ਸਿੱਧੂ ਦਾ ਵੱਡਾ ਬਿਆਨ,ਲਾਕਡਾਊਨ ਤੋਂ ਇਲਾਵਾ ਕੋਈ ਹੱਲ ਨਹੀਂ

ਪੰਜਾਬ:-ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਪੰਜਾਬ ‘ਚ ਲਾਕਡਾਊਨ ਲਾਉਣ ਸੰਬੰਧੀ ਵੱਡਾ ਬਿਆਨ ਆਇਆ ਹੈ।ਦੱਸ ਦਈਏ ਕਿ ਪੰਜਾਬ ‘ਚ ਦਿਨੋ ਦਿਨ ਵਧ ਰਹੇ ਕੋਰੋਨਾ ਨੂੰ ਦੇਖਦੇ ਹੋਏ ਮੱਖ ਮੰਤਰੀ ਕੈਪਟਨ ਨੇ ਅੱਜ ਕੋਵਿਡ ਮੀਟਿੰਗ ਬੁਲਾਈ ਹੈ।ਜਿਸਦੇ ਵਿੱਚ ਕੋਰੋਨਾ ਨੂੰ ਰੋਕਣ ਸੰਬੰਧੀ ਗੱਲਬਾਤ ਕੀਤੀ ਜਾਵੇਗੀ।ਮੁੱਖ ਮੰਤਰੀ ਦੀ ਇਸ ਮੀਟਿੰਗ ‘ਚ ਬਲਬੀਰ ਸਿੱਧੂ ਵੀ ਸ਼ਾਮਲ ਹੋਣਗੇ।ਮੀਟਿੰਗ ‘ਚ ਸ਼ਾਮਲ ਹੋਣ ਤੋਂ ਪਹਿਲਾਂ ਬਲਬੀਰ ਸਿੱਧੂ ਦਾ ਸੂਬੇ ‘ਚ ਲਾਕਡਾਊਣ ਬਾਰੇ ਵੱਡਾ ਬਿਆਨ ਦਿੱਤਾ ਹੈ।
ਦੱਸ ਦਈਏ ਕਿ ਬਲਬੀਰ ਸਿੱਧੂ ਨੇ ਕਿਹਾ ਕਿ ਹੁਣ ਜੋ ਹਾਲਾਤ ਕੋਰੋਨਾ ਨਾਲ ਸੂਬੇ ‘ਚ ਬਣੇ ਹੋਏ ਹਨ ਉਸਦਾ ਹੱਲ ਸਿਰਫ ਲਾਕਡਾਊਨ ਹੈ ਅਤੇ ਲਾਕਡਾਊਨ ਤੋਂ ਬਿਨ੍ਹਾਂ ਸਥਿਤੀ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਉਹ ਅੱਜ ਕੋਵਿਡ ਰਿਵਿਊ ‘ਚ ਮੁੱਖ ਮੰਤਰੀ ਨੂੰ ਸੂਬੇ ‘ਚ 10 ਦਿਨਾਂ ਦਾ ਲਾਕਡਾਊਨ ਲਗਾਉਣ ਦੀ ਮੰਗ ਵੀ ਕਰਨਗੇ




