breaking newsLatest NewsNationalਖ਼ਬਰਾਂ
ਸੌਦਾ ਸਾਧ ਨੂੰ ਮਿਲੀ ਰੋਹਤਕ PGI ਤੋਂ ਛੁੱਟੀ, BP ਦੀ ਸ਼ਿਕਾਇਤ ਦੇ ਚੱਲਦਿਆਂ ਕਰਵਾਇਆ ਸੀ ਭਰਤੀ

ਰੋਹਤਕ : ਰੇਪ ਅਤੇ ਮਰਡਰ ਮਾਮਲੇ ‘ਚ ਰੋਹਤਕ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਸੌਦਾ ਸਾਧ ਨੂੰ ਪੀਜੀਆਈ ਤੋਂ ਛੁੱਟੀ ਮਿਲ ਗਈ ਹੈ। ਦੱਸ ਦਈਏ ਕਿ BP ਦੀ ਸ਼ਿਕਾਇਤ ਦੇ ਚੱਲਦਿਆਂ ਰਾਮ ਰਹੀਮ ਨੂੰ ਕੱਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਰਾਮ ਰਹੀਮ ਦੀ ਸਿਹਤ ਖ਼ਰਾਬ ਹੋਣ ‘ਤੇ ਜੇਲ੍ਹ ਦੇ ਹਸਪਤਾਲ ‘ਚ ਡਾਕਟਰਾਂ ਨੇ ਉਸਦੀ ਜਾਂਚ ਕੀਤੀ। ਹਾਲਤ ‘ਚ ਸੁਧਾਰ ਨਾ ਹੋਣ ‘ਤੇ ਉਸਨੂੰ PGI ‘ਚ ਭਰਤੀ ਕਰਨ ਦਾ ਫੈਸਲਾ ਲਿਆ ਗਿਆ।
ਦੱਸ ਦੇਈਏ ਕਿ ਗੁਰਮੀਤ ਰਾਮ ਰਹੀਮ 2017 ’ਚ ਸਾਧਵੀ ਯੌਨ ਸ਼ੋਸ਼ਣ ਨਾਲ ਜਬਰ-ਜ਼ਿਨਾਹ ਦੇ ਮਾਮਲੇ ਵਿਚ ਦੋਸ਼ੀ ਕਰਾਰ ਕੀਤੇ ਜਾਣ ਤੋਂ ਬਾਅਦ ਰੋਹਤਕ ਦੀ ਸੁਨਾਰੀਆ ਜੇਲ ’ਚ ਬੰਦ ਹਨ। ਪੰਚਕੂਲਾ ਦੀ ਇਕ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਜਬਰ-ਜ਼ਿਨਾਹ ਮਾਮਲੇ ਵਿਚ ਅਗਸਤ 2017 ਨੂੰ ਰਾਮ ਰਹੀਮ ਨੂੰ 20 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਸੀ।




