Latest NewsPoliticsਖ਼ਬਰਾਂ
ਹਰਪਾਲ ਚੀਮਾ ਨੇ ਕੈਪਟਨ ਸਰਕਾਰ ‘ਤੇ ਸਾਧੇ ਨਿਸ਼ਾਨੇ! ਕਿਹਾ ‘ਕੋਰੋਨਾ ਨਾਲ ਹੋ ਰਹੀਆਂ ਮੌਤਾਂ ਦੀ ਜਿੰਮੇਵਾਰ ਸਿਰਫ ਕੈਪਟਨ ਸਰਕਾਰ’

‘ਆਪ’ MLA ਹਰਪਾਲ ਸਿੰਘ ਚੀਮਾ ਨੇ ਕੈਪਟਨ ਸਰਕਾਰ ‘ਤੇ ਸਾਧੇ ਨਿਸ਼ਾਨੇ ਹਨ।ਹਰਪਾਲ ਚੀਮਾ ਨੇ ਪੰਜਾਬ ‘ਚ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਦੀ ਜਿੰਮੇਵਾਰ ਕੈਪਟਨ ਸਰਕਾਰ ਨੂੰ ਦੱਸਿਆ ਹੈ।ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸਭ ਤੋਂ ਪਹਿਲਾਂ ਕਰਫਿਊ ਪੰਜਾਬ ‘ਚ ਲਗਾਇਆ ਗਿਆ ਸੀ।ਜਿਸ ਨਾਲ ਪੰਜਾਬ ਸਰਕਾਰ ਕੋਲ ਸਿਹਤ ਸਹੂਲਤਾਂ ਨੂੰ ਠੀਕ ਕਰਨ ਦਾ ਕਾਫੀ ਸਮਾਂ ਸੀ ਪਰ ਕੈਪਟਨ ਸਰਕਾਰ ਨੇ 1 ਸਾਲ ਬਾਅਦ ਵੀ ਸਿਹਤ ਸਹੂਲਤਾਂ ‘ਚ ਕੋਈ ਵੀ ਸੁਧਾਰ ਨਹੀਂ ਕੀਤਾ ਜਿਸਦਾ ਕਿ ਨਤੀਜਾ ਹੁਣ ਸਭ ਦੇ ਸਾਹਮਣੇ ਹੈ।ਉਨ੍ਹਾਂ ਕਿਹਾ ਕਿ ਪੰਜਾਬ ‘ਚ ਕੋਰੋਨਾ ਮੌਤ ਦਰ ਸਭ ਤੋਂ ਜ਼ਿਆਦਾ ਹੈ ਜਿਸਦੀ ਜਿੰਮੇਵਾਰ ਸਿਰਫ ਕੈਪਟਨ ਸਰਕਾਰ ਹੈ




