ChandigarhLatest NewsPunjabਖ਼ਬਰਾਂ
ਬਾਜਵਾ ਤੇ ਕੈਪਟਨ ਦੀ ਜੰਗ ਹੋਰ ਤੇਜ਼ ਹੋਈ, ਹੁਣੇ ਹੁਣੇ ਆਈ ਵੱਡੀ ਖ਼ਬਰ

ਚੰਡੀਗੜ੍ਹ 14 ਅਗਸਤ 2020
ਪੰਜਾਬ ‘ਚ ਕਾਂਗਰਸ ਵਿਚਾਲੇ ਖਾਨਾਜੰਗੀ ਲਗਾਤਾਰ ਜਾਰੀ ਹੈ। ਇਸ ਵਿਚਾਲੇ ਵੱਡੀ ਖ਼ਬਰ ਚੰਡੀਗੜ੍ਹ ਤੋਂ ਹੈ, ਜਿਥੇ ਪ੍ਰਤਾਪ ਸਿੰਘ ਬਾਜਵਾ ਦੀ ਰਿਹਾਇਸ਼ ਦੇ ਬਾਹਰ ਕਾਂਗਰਸੀ ਵਰਕਰਾਂ ਵੱਲੋਂ ਧਰਨਾ ਦੇਣ ਦੀ ਤਿਆਰੀ ਹੈ। ਬਾਜਵਾ ਦੀ ਸੈਕਟਰ 8 ਸਥਿਤ ਕੋਠੀ ਦਾ ਘਿਰਾਓ ਕਰਨ ਲਈ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਬਿੰਦਰਾ ਦੀ ਅਗਵਾਈ ‘ਚ ਕਾਂਗਰਸੀ ਵਰਕਰ ਇਕਜੁੱਟ ਹੋ ਰਹੇ ਹਨ। ਹਾਲਾਂਕਿ ਬਾਜਵਾ ਆਪਣੀ ਚੰਡੀਗੜ੍ਹ ਰਿਹਾਇਸ਼ ‘ਚ ਮੌਜੂਦ ਨਹੀਂ, ਉਹ ਦਿੱਲੀ ਰਵਾਨਾ ਹੋ ਚੁੱਕੇ ਹਨ। ਪਰ ਪੁਲਿਸ ਵੱਡੀ ਗਿਣਤੀ ‘ਚ ਬਾਜਵਾ ਦੀ ਕੋਠੀ ਦੇ ਬਾਹਰ ਮੌਜੂਦ ਹੈ। ਦਰਅਸਲ ਕੈਪਟਨ ਸਰਕਾਰ ਖਿਲਾਫ਼ ਖੁੱਲ੍ਹ ਕੇ ਬੋਲਣ ਵਾਲੇ ਪ੍ਰਤਾਪ ਸਿੰਘ ਬਾਜਵਾ ਨੂੰ ਬਿੰਦਰਾ ਦੀ ਅਗਵਾਈ ‘ਚ ਮੈਮੋਰੰਡਮ ਸੌਂਪਿਆ ਜਾਵੇਗਾ ਕਿ ਪਾਰਟੀ ਦੇ ਅੰਦਰੂਨੀ ਮਾਮਲਿਆਂ ਨੂੰ ਜਨਤਕ ਨਾ ਕੀਤਾ ਜਾਵੇ। ਮਸਲਿਆਂ ਨੂੰ ਪਾਰਟੀ ਪੱਧਰ ‘ਤੇ ਹੀ ਨਿਬੇੜਿਆ ਜਾਵੇ।




