‘ਅੰਬੈਸਡਰ ਆਫ ਹੋਪ’ ਦੇ ਜੇਤੂ ਇਨਾਮ ਲੈਣ ਲਈ ਵੇਖੋ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਨੇ | Ambassadors of Hope

ਚੰਡੀਗੜ੍ਹ 23 ਜੁਲਾਈ 2020
‘ਅੰਬੈਸਡਰ ਆਫ਼ ਹੋਪ’ ਮੁਕਾਬਲੇ ਦੇ ਜੇਤੂਆਂ ਦਾ ਅੱਜ ਤੋਂ ਜ਼ਿਲ੍ਹਾ ਵਾਰੀ ਐਲਾਨ ਕੀਤਾ ਗਿਆ ਹੈ। ਜਿਸ ਦੇ ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਪਠਾਨਕੋਟ ਜ਼ਿਲੇ ਨਾਲ ਸਬੰਧਤ ਜੇਤੂਆਂ ਦੇ ਨਾਂ ਸਬੰਧੀ ਜਾਣਕਾਰੀ ਦਿੰਦਿਆਂ 3 ਵਿਦਿਆਰਥੀਆਂ ਦੀ ਸੂਚੀ ਜਾਰੀ ਕੀਤੀ ਗਈ।
ਜੇਤੂਆਂ ‘ਚ ਕ੍ਰਾਈਸਟ ਦਿ ਕਿੰਗ ਕਾਨਵੈਂਟ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਆਰਿਤ ਕੁਮਾਰ ਨੇ ਪਹਿਲਾ, ਸੇਂਟ ਜੋਸਫ਼ ਕਾਨਵੈਂਟ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਯਤੀ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਧਨੀ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਭਾਰਤੀ ਨੇ ਤੀਜਾ ਇਨਾਮ ਹਾਸਲ ਕੀਤਾ।
ਸਿੱਖਿਆ ਮੰਤਰੀ ਵਿਜੇ ਇੰਦਰਾ ਸਿੰਗਲਾ ਨੇ ਕਿਹਾ ਕਿ ਅਸੀਂ ਬਾਕੀ ਰਹਿੰਦੇ 21 ਜ਼ਿਲਿਆਂ ਦੇ ਜੇਤੂਆਂ ਦਾ ਪੜਾਅਵਾਰ ਢੰਗ ਨਾਲ ਐਲਾਨ ਕਰਾਂਗੇ ਕਿਉਂਕਿ ਅਗਲੇ ਤਿੰਨ ਹਫ਼ਤਿਆਂ ਵਿੱਚ ਇਕ ਜ਼ਿਲ੍ਹੇ ਦੇ ਚੋਟੀ ਦੇ 3 ਵਿਦਿਆਰਥੀਆਂ ਦੀ ਸੂਚੀ ਹਰ ਦਿਨ ਸਾਂਝੀ ਕੀਤੀ ਜਾਵੇਗੀ। ਸਿੱਖਿਆ ਮੰਤਰੀ ਨੇ ਪਹਿਲਾਂ ਹੀ ਪਿਛਲੇ ਹਫਤੇ ਇਕ ਹਜ਼ਾਰ ਇਨਾਮ ਜੇਤੂਆਂ ਦੀ ਸੂਚੀ ਸਾਂਝੀ ਕੀਤੀ ਸੀ
ਇਸ ਤੋਂ ਇਲਾਵਾ ਸਿੱਖਿਆ ਮੰਤਰੀ ਨੇ ਕੁੱਝ ਸਧਾਰਣ ਜਿਹੀਆਂ ਹਿਦਾਇਤਾਂ ਜਾਰੀ ਕੀਤੀਆਂ ਨੇ ਜਿੰਨਾਂ ਨੂੰ ਅਮਲ ਵਿੱਚ ਲਿਆਉਂਦੇ ਹੋਏ ਤੁਸੀਂ ਆਪਣੇ ਇਨਾਮ ਪ੍ਰਾਪਤ ਕਰ ਸਕਦੇ ਹੋ। ਇਹ ਹਦਾਇਤਾਂ ਨੀਚੇ ਤਸਵੀਰ ਵਿੱਚ ਤੁਸੀਂ ਵੇਖ/ਪੜ੍ਹ ਸਕਦੇ ਹੋ ।




