ChandigarhLatest NewsPunjabਖ਼ਬਰਾਂ
ਅੱਜ ਮਿਲੇਗਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵਾਂ ਪ੍ਰਧਾਨ

ਚੰਡੀਗੜ੍ਹ, 13 ਅਗਸਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੀਆਂ ਅੱਜ ਵੀਰਵਾਰ ਨੂੰ ਚੋਣਾਂ ਹੋ ਰਹੀਆਂ ਹਨ। ਚੋਣਾਂ ‘ਚ ਪ੍ਰਧਾਨ ਦੇ ਅਹੁਦੇ ਲਈ ਤਿੰਨ ਉਮੀਦਵਾਰਾਂ ਵਿਚਾਲੇ ਟੱਕਰ ਹੈ। ਅਹੁਦਿਆਂ ਲਈ ਵੋਟਾਂ ਹਰਿਆਣਾ ਦੇ ਚੀਕਾ ਦੇ ਗੁਰਦੁਆਰਾ ਸਾਹਿਬ ‘ਚ ਪੈਣਗੀਆਂ। ਮੁੱਖ ਮੁਕਾਬਲਾ ਝੀਂਡਾ ਗਰੁੱਪ ਅਤੇ ਨਲਵੀ ਗਰੁੱਪ ਵਿਚਕਾਰ ਹੈ।ਝੀਂਡਾ ਗਰੁੱਪ ਵੱਲੋਂ ਜਸਬੀਰ ਸਿੰਘ ਖਾਲਸਾ ਅਤੇ ਨਲਵੀ ਗਰੁੱਪ ਵੱਲੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਮੈਦਾਨ ‘ਚ ਹਨ। ਤੀਜੇ ਉਮੀਦਵਾਰ ਸਵਰਣ ਸਿੰਘ ਰਤੀਆ ਹਨ। 36 ਮੈਂਬਰ ਆਪਣੀ ਵੋਟ ਦੇ ਜ਼ਰੀਏ ਐਚ.ਜੀ.ਪੀ.ਸੀ ਦੇ ਨਵੇਂ ਪ੍ਰਧਾਨ ਦੀ ਚੋਣ ਕਰਨਗੇ।