ਇਸ ਵਾਰ 15 ਅਗਸਤ ‘ਤੇ ਆਹ ਵੱਡਾ ਐਲਾਨ ਕਰ ਸਕਦੇ ਨੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ 14 ਅਗਸਤ 2020
15 ਅਗਸਤ ਆਜ਼ਾਦੀ ਦਿਹਾੜੇ ‘ਤੇ ਮੋਦੀ ਸਰਕਾਰ ਵੱਡਾ ਐਲਾਨ ਕਰ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਨ ਨੇਸ਼ਨ ਵਨ ਰਾਸ਼ਨ ਕਾਰਡ ਤਾਂ ਪਹਿਲਾਂ ਹੀ ਲਿਆ ਚੁੱਕੀ ਹੈ ਤੇ ਹੁਣ ਵਨ ਨੇਸ਼ਨ ਵਨ ਹੈਲਥ ਕਾਰਡ ਲਿਆਉਣ ਦੀ ਤਿਆਰੀ ਹੈ। ਇਸ ਸਕੀਮ ਮੁਤਾਬਕ ਸਾਰਿਆਂ ਦਾ ਇਕ ਹੈਲਥ ਕਾਰਡ ਬਣੇਗਾ। ਜਿਸ ਦੇ ਤਹਿਤ ਇਲਾਜ ਤੇ ਟੈਸਟ ਕਰਵਾਉਣ ਦੀ ਪੂਰੀ ਜਾਣਕਾਰੀ ਡਿਜੀਟਲ ਢੰਗ ਨਾਲ Save ਹੋਵੇਗੀ।
ਹੈਲਥ ਕਾਰਡ ਦੇ ਫ਼ਾਇਦੇ
ਫ਼ਾਇਦੇ ਦੀ ਗੱਲ ਕਰੀਏ ਤਾਂ ਇਸ ਹੈਲਥ ਕਾਰਡ ਨਾਲ ਤੁਸੀਂ ਦੇਸ਼ ਦੇ ਕਿਸੇ ਵੀ ਕੋਨੇ ‘ਚ ਕਿਸੇ ਵੀ ਡਾਕਟਰ ਕੋਲੋਂ ਆਪਣਾ ਇਲਾਜ ਕਰਵਾਉਂਦੇ ਹੋ ਤਾਂ ਪੁਰਾਣੀ ਰਿਪੋਰਟ ਨਾਲ ਲਿਜਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਯੂਨੀਕ ਆਈਡੀ ਜ਼ਰੀਏ ਹੀ ਮੈਡੀਕਲ ਰਿਕਾਰਡ ਸੰਭਾਲਿਆ ਰਹੇਗਾ, ਜਿਸ ਨਾਲ ਡਾਕਟਰ ਨੂੰ ਵੀ ਆਸਾਨੀ ਹੋਵੇਗੀ। ਦੇਸ਼ ਦੇ ਹਰ ਨਾਗਰਿਕ ਦਾ ਆਧਾਰ ਕਾਰਡ ਵਾਂਗ ਇਕ ਸਿੰਗਲ ਯੂਨੀਕ ਪਹਿਚਾਣ ਪੱਤਰ ਹੋਵੇਗਾ। ਜਿਸ ਦੇ ਆਧਾਰ ‘ਤੇ Log in ਹੋਵੇਗਾ। ਸਭ ਤੋਂ ਖ਼ਾਸ ਗੱਲ ਇਹ ਕਿ ਇਸ ਕਾਰਡ ਨਾਲ ਤੁਹਾਡੀ ਨਿੱਜਤਾ ਦਾ ਵੀ ਖਿਆਲ ਰੱਖਿਆ ਜਾਵੇਗਾ। ਭਾਵ ਕਿ ਤੁਹਾਡੀ ਮਨਜ਼ੂਰੀ ਤੋਂ ਬਿਨਾਂ ਸਿਹਤ ਸਬੰਧੀ ਪ੍ਰੋਫਾਈਲ ਕੋਈ ਵੀ ਹਸਪਤਾਲ ਦਾ ਸਟਾਫ਼ ਜਾਂ ਡਾਕਟਰ ਨਹੀਂ ਦੇਖ ਸਕੇਗਾ।
ਵਨ ਨੇਸ਼ਨ ਵਨ ਹੈਲਥ ਕਾਰਡ ਯੋਜਨਾ ਨੂੰ ਹੌਲੀ ਹੌਲੀ ਵਧਾਇਆ ਜਾਵੇਗਾ।