ਕੋਰੋਨਾ ਨਾਲ ਜਾਪਾਨ ‘ਚ ਸਥਿਤੀ ਨਾਜ਼ੁਕ,ਰੱਦ ਹੋ ਸਕਦੀਆਂ ਨੇ ਓਲੰਪਿਕ ਖੇਡਾਂ!

ਜਾਪਾਨ:-ਕੋਰੋਨਾ ਦਾ ਕਹਿਰ ਜਿੱਥੇ ਪੂਰੇ ਭਾਰਤ ‘ਚ ਵਧ ਰਿਹਾ ਹੈ।ਉੱਥੇ ਹੀ ਬਾਕੀ ਦੇਸ਼ ਵੀ ਇਸ ਮਾਹਾਂਮਾਰੀ ਦੇ ਨਾਲ ਜੂਝਦੇ ਦਿਖਾਈ ਦੇ ਰਹੇ ਨੇ।ਜਾਪਾਨ ‘ਚ ਵੀ ਕੋਰੋਨਾ ਨਾਲ ਸਥਿਤੀ ਬਹੁਤ ਹੀ ਨਾਜ਼ੁਕ ਹੈ।ਭਾਵੇਂ ਜਾਪਾਨ ਦੀ ਸਰਕਾਰ ਨੇ ਦੇਸ਼ ‘ਚ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਹੋਇਆ ਹੈ ਪਰ ਖਤਰਾ ਅਜੇ ਵੀ ਟਲਿਆ ਨਹੀਂ ਹੈ।ਜਾਪਾਨ ‘ਚ 23 ਅਪ੍ਰੈਲ ਤੋ 11 ਮਈ ਤੱਕ ਲਾਕਡਾਉਨ ਦਾ ਐਲਾਨ ਕੀਤਾ ਹੋਇਆ ਪਰ ਅਧਿਕਾਰੀ ਇਸ ਲਾਕਡਾਊਨ ਨੂੰ ਅੱਗੇ ਵਧਾਉਣ ਬਾਰੇ ਸੋਚ ਰਹੇ।ਦੱਸ ਦਈਏ ਕਿ ਜਾਪਾਨ ‘ਚ 23 ਜੁਲਾਈ ਤੋਂ ੳਲੰਪਿਕ ਖੇਡਾਂ ਸ਼ੁਰੂ ਹੋਣੀਆਂ ਵੀ ਪਰ ਹੁਣ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਖੇਡਾਂ ਰੱਦ ਹੋ ਸਕਦੀਆਂ ਹਨ ਕਿਉਂਕਿ ਜਾਪਾਨ ‘ਚ ਲਾਕਡਾਊਨ ਕੁੱਝ ਦਿਨ ਹੋਰ ਵੀ ਵਧ ਸਕਦਾ ਹੈ।ਜਿਸ ਤੋਂ ਬਾਅਦ ਓਲੰਪਿਕ ਖੇਡਾਂ ‘ਤੇ ਫਿਲਹਾਲ ਤਾਂ ਪ੍ਰਸ਼ਨਚਿੰਨ੍ਹ ਲੱਗਿਆ ਹੋਇਆ ਹੈ।ਦੱਸ ਦਈਏ ਕਿ ਇਹ ਓਲੰਪਿਕ ਖੇਡਾਂ 2020 ‘ਚ ਹੋਣੀਆਂ ਸੀ ਪਰ ਪਿਛਲੇ ਸਾਲ ਵੀ ਇਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।ਜ਼ਿਕਰਯੋਗ ਹੈ ਕਿ ਲੋਕਾਂ ਦਾ ਮੰਨਣਾ ਹੈ ਕਿ ਹਰ 40 ਸਾਲ ਬਾਅਦ ਹੋਣ ਵਾਲੇ ਓਲੰਪਿਕ ’ਤੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਆਯੋਜਨ ’ਚ ਪਰੇਸ਼ਾਨੀ ਆਉਂਦੀ ਹੈ। ਇਸ ਤੋਂ ਪਹਿਲਾਂ 1940 ਤੇ 1980 ’ਚ ਓਲੰਪਿਕ ਪ੍ਰੋਗਰਾਮ ਖਟਾਈ ’ਚ ਪੈ ਗਏ ਸਨ। 1940 ’ਚ ਓਲੰਪਿਕ ਨੂੰ ਰੱਦ ਕਰਨਾ ਪਿਆ ਸੀ, ਤਾਂ ਦੂਜੇ ਪਾਸੇ 1980 ’ਚ ਵੱਡੇ ਦੇਸ਼ਾਂ ਨੇ ਇਸ ਦਾ ਬਾਈਕਾਟ ਕਰ ਦਿੱਤਾ ਸੀ।