Latest NewsPunjabਖ਼ਬਰਾਂ
ਕੋਰੋਨਾ ਵਾਇਰਸ ਕਾਰਨ ਪੰਜਾਬ ਦੇ ਏਸ MLA ਦੀ ਸਿਹਤ ਹੋਰ ਵੀ ਵਿਗੜੀ

ਪਠਾਨਕੋਟ 11 ਅਗਸਤ 2020
ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣੇ ਹੁਣੇ ਆਈ ਖ਼ਬਰ ਦੇ ਮੁਤਾਬਕ ਪਠਾਨਕੋਟ ਤੋਂ ਕਾਂਗਰਸ ਦੇ ਵਿਧਾਇਕ ਅਮਿਤ ਵਿਜ ਦੀ ਸਿਹਤ ਹੋਰ ਵੀ ਵਿਗੜ ਗਈ ਹੈ। ਜਿਸ ਕਾਰਨ ਅਮਿਤ ਵਿਜ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ‘ਚ ਰੈਫਰ ਕੀਤਾ ਗਿਆ ਹੈ। ਸਿਵਲ ਸਰਜਨ ਡਾ. ਭੁਪਿੰਦਰ ਸਿੰਘ ਮੁਤਾਬਕ ਵਿਧਾਇਕ ਅਮਿਤ ਵਿਜ ਨੂੰ ਬੁਖ਼ਾਰ ਅਤੇ ਸਾਹ ਲੈਣ ਦੀ ਸਮੱਸਿਆ ਵਧਣ ਕਾਰਨ ਰੈਫਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਮਿਤ ਵਿਜ ਨੂੰ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਪਹਿਲਾਂ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਸੀ, ਪਰ ਹੁਣ ਸਿਹਤ ਵਿਗੜਨ ਕਾਰਨ ਹਸਪਤਾਲ ‘ਚ ਸ਼ਿਫਟ ਕਰਨਾ ਪਿਆ।