ਕੋਰੋਨਾ ਸੰਕਟ ‘ਚ ਬਾਲੀਵੁੱਡ ਅਦਾਕਾਰ ਰਵੀਨਾ ਟੰਡਨ ਮਦਦ ਲਈ ਆਈ ਅੱਗੇ, 100 ਆਕਸੀਜਨ ਸਿਲੰਡਰਾ ਦਾ ਕੀਤਾ ਇੰਤਜ਼ਾਮ

ਮੁੰਬਈ:-ਦੇਸ਼ ‘ਚ ਜਿੱਥੇ ਕੋਰੋਨਾ ਤੇਜ਼ੀ ਨਾਲ ਵਧ ਰਿਹਾ ਹੈ ਉੱਥੇ ਹੀ ਦੇਸ਼ ‘ਚ ਆਕਸੀਜਨ ਸਿਰੰਡਰਾਂ ਦੀ ਕਾਫੀ ਕਮੀ ਆ ਰਹੀ ਹੈ ਭਾਵੇਂ ਸਰਕਾਰ ਆਕਸੀਜਨ ਦੀ ਕਮੀ ਨੂੰ ਪੂਰਨ ਕਰਨ ਦਾ ਦਾਵਾ ਕਰ ਰਹੀ ਹੈ ਪਰ ਅਜੇ ਵੀ ਕਾਫੀ ਲੋਕਾਂ ਦੀਆਂ ਮੌਤਾਂ ਸਿਰਫ ਆਕਸੀਜਨ ਨਾ ਮਿਲਣ ਕਾਰਨ ਹੋ ਰਹੀ ਹੈ।
ਦੇਸ਼ ‘ਚ ਫੈਲੇ ਇਸ ਸੰਕਟ ‘ਚ ਬਾਲੀਵੁੱਡ ਅਦਾਕਾਰ ਰਵੀਨਾ ਟੰਡਨ ਮਦਦ ਲਈ ਅੱਗੇ ਆਈ ਹੈ।ਦੱਸ ਦਈਏ ਕਿ ਰਵੀਨਾ ਟੰਡਰ ਨੇ ਕੋਰੋਨਾ ਪੀੜਿਤਾਂ ਲਈ 100 ਆਕਸੀਜਨ ਸਿਲੰਡਰਾ ਦਾ ਇੰਤਜ਼ਾਮ ਕੀਤਾ ਹੈ।ਰਵੀਨਾ ਟੰਡਨ ਨੇ ਕਿਹਾ ਕਿ ਹਸਪਤਾਲ ਬਹੁਤ ਜ਼ਿਆਦਾ ਪੈਸੇ ਵਸੂਲ ਰਹੇ ਹਨ, ਇਸ ਲਈ ਅਸੀਂ ਆਕਸੀਜਨ ਸਿਲੰਡਰਾਂ ਦੀ ਵਿਵਸਥਾ ਕਰ ਰਹੇ ਹਾਂ, ਜੋ ਸਿੱਧਾ ਜ਼ਰੂਰਤਮੰਦਾਂ ਨੂੰ ਭੇਜੇ ਜਾ ਸਕਦੇ ਹਨ, ਦਿੱਲੀ ਭੇਜਣ ਲਈ 100 ਆਕਸੀਜਨ ਸਿਲੰਡਰ ਤਿਆਰ ਹਾਂ। ਸਾਡੀ ਟੀਮ ਆਕਸੀਜਨ ਕਿੱਟ ਤੋਂ ਲੈ ਕੇ ਆਕਸੀਜਨ ਕਾਂਸਟਰੇਟਰ ਤੱਕ ਅਸੀ ਸਾਰੇ ਸਰੋਤ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੰਕਰਮਣ ਰੋਕਣ ਲਈ ਅਸੀਂ ਪੁਲਿਸ ਅਤੇ ਅਨਜੀਓ ਦੇ ਸੰਪਰਕ ਵਿੱਚ ਹਾਂ। ਅਸੀ ਇਸ ਮੁਸ਼ਕਿਲ ਸਮੇਂ ‘ਚ ਲੋਕਾਂ ਨੂੰ ਮਦਦ ਕਰਣ ਦੀ ਅਪੀਲ ਕਰਦੇ ਹਾਂ।
ਰਵੀਨਾ ਨੇ ਲਿਖਿਆ ਮੈਨੂੰ ਉਂਮੀਦ ਹੈ ਕਿ ਕਾਲਾਬਾਜ਼ਾਰੀ ਕਰਣ ਵਾਲਿਆਂ ਨੂੰ ਫੜ ਕੇ ਜਾਂਚ ਦੇ ਦਾਇਰੇ ‘ਚ ਲਿਆਂਦਾ ਜਾਵੇਗਾ । ਅੱਜ ਕੱਲ੍ਹ ਜੋ ਵੀ ਹੋ ਰਿਹਾ ਹੈ ਉਸ ‘ਤੇ ਭਰੋਸਾ ਕਰਨਾ ਮੁਸ਼ਕਿਲ ਹੈ। ਇਹ ਇੱਕ ਵਿਨਾਸ਼ ਵਰਗਾ ਹੈ। ਅਮੀਰ ਲੋਕ ਇੰਜੈਕਸ਼ਨ ਅਤੇ ਟਰੀਟਮੈਂਟ ਲਈ ਪੈਸੇ ਚੁੱਕਾ ਰਹੇ ਹਨ ਪਰ ਆਮ ਆਦਮੀ ਦੀ ਦੁਰਦਸ਼ਾ ਦੀ ਕਲਪਨਾ ਤੋਂ ਪਰੇ ਹੈ। ਇਹ ਨਿਰਾਸ਼ ਕਰ ਦੇਣ ਵਾਲਾ ਅਤੇ ਦਿਲ ਤੋੜ ਦੇਣ ਵਾਲਾ ਇੱਕ ਸ਼ਰਮਨਾਕ ਦ੍ਰਿਸ਼ ਹੈ।




