breaking newsLatest NewsPunjabਖ਼ਬਰਾਂ
ਜਲੰਧਰ ‘ਚ 2 ਕਰੌੜ ਦੇ ਕਰੀਬ ਕੈਸ਼ ਸਮੇਤ 3 ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਜਲੰਧਰ:-ਬੀਤੀ ਰਾਤ ਗੁਰਾਇਆ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਫਗਵਾੜਾ-ਗੁਰਾਇਆ ਹਾਈਵੇ ‘ਤੇ ਨਾਕਾਬੰਦੀ ਕੀਤੀ ਗਈ ਸੀ।ਨਾਕਾਬੰਦੀ ਦੌਰਾਨ ਪੁਲਿਸ ਦੇ ਵੱਲੋਂ ਇੱਕ ਇੰਡੈਵਰ ਗੱਡੀ ਨੂੰ ਰੋਕਿਆ ਗਿਆ ਜਿਸਦੇ ਵਿੱਚ 3 ਨੌਜਵਾਨ ਮੌਜੂਦ ਸਨ।ਪੁਲਿਸ ਵੱਲੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ‘ਚੋਂ 2 ਕਰੌੜ ਦੇ ਕਰੀਬ ਨਕਦ ਰੁਪਏ ਬਰਾਮਦ ਹੋਏ।ਜਿਸ ਤੋਂ ਬਾਅਦ ਤਿੰਨੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।ਪੁਲਿਸ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਪਹਿਚਾਣ ਵੀ ਕਰ ਲਈ ਗਈ ਹੈ।ਜਾਣਕਾਰੀ ਮੁਤਾਬਕ ਜਿਸ ਗੱਡੀ ‘ਚੋਂ ਇਹ ਕੈਸ਼ ਬਰਾਮਦ ਹੋਇਆ ਉਸ ਗੱਡੀ ‘ਤੇ ਕਰਫਿੳ ਪਾਸ ਲੱਗਿਆ ਹੋਇਆ ਸੀ ਜਿਸ ‘ਤੇ ਸਰਹਿੰਦ ਦੀ ਇੱਕ ਸਟੀਲ ਇੰਡਰਸਰਟੀ ਦਾ ਨਾਮ ਲਿਖਿਆ ਹੋਇਆ ਸੀ।