ChandigarhInternationalLatest NewsNationalPunjabਖ਼ਬਰਾਂ
ਰਾਕਟ ਲਾਂਚਰ ਮਿਲਣ ਨਾਲ ਬਠਿੰਡਾ ‘ਚ ਦਹਿਸ਼ਤ | Bathinda News

ਬਠਿੰਡਾ 25 ਜੁਲਾਈ 2020
ਥਰਮਲ ਨਜ਼ਦੀਕ ਬਠਿੰਡਾ ਸਰਹਿੰਦ ਨਹਿਰ ਵਿੱਚੋਂ ਇਕ ਰਾਕਟ ਲਾਂਚਰ ਮਿਲਣ ਨਾਲ ਆਸ-ਪਾਸ ਦੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਮੱਛੀ ਫੜ ਰਹੇ ਲੋਕਾਂ ਨੇ ਰਾਕਟ ਲਾਂਚਰ ਕੱਢ ਕੇ ਨਹਿਰ ਵਿੱਚੋਂ ਬਾਹਰ ਸੁੱਟਿਆ ਸੀ। ਜਿਸ ਦੀ ਜਾਣਕਾਰੀ ਥਾਣਾ ਥਰਮਲ ਦੇ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ। ਐੱਸ.ਆਈ. ਬਲਕਾਰ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਬੰਬ ਐਕਸਪਰਟ ਟੀਮ ਜਾਂਚ ਲਈ ਪਹੁੰਚ ਰਹੀ ਹੈ। ਰਾਕਟ ਲਾਂਚਰ ਮਾਮਲੇ ਦੀ ਪੂਰੀ ਪੜਤਾਲ ਕੀਤੀ ਜਾਵੇਗੀ।




