breaking newscovid-19Latest NewsPunjabਖ਼ਬਰਾਂ
ਵੱਡੀ ਖ਼ਬਰ : ਮਿੰਨੀ ਲਾਕਡਾਊਨ ਦੌਰਾਨ ਪੰਜਾਬ ਸਰਕਾਰ ਵੱਲੋਂ ਠੇਕਿਆਂ ਨੂੰ ਖੋਲ੍ਹਣ ਦੀ ਮਨਜ਼ੂਰੀ, ਇਨ੍ਹਾਂ ਦੁਕਾਨਾਂ ਨੂੰ ਛੋਟ

ਚੰਡੀਗੜ੍ਹ : ਸੂਬੇ ਅੰਦਰ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇਸ ਦਰਮਿਆਨ ਸੂਬੇ ’ਚ ਲਗਾਏ ਗਏ ਮਿੰਨੀ ਲੌਕਡਾਊਨ ਵਿਚ ਪੰਜਾਬ ਸਰਕਾਰ ਨੇ ਹੁਣ ਠੇਕੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ। ਕੈਪਟਨ ਸਰਕਾਰ ਵਲੋਂ ਜਾਰੀ ਨਵੇਂ ਆਦੇਸ਼ਾਂ ਮੁਤਾਬਕ ਸ਼ਾਮ ਪੰਜ ਵਜੇ ਤੱਕ ਠੇਕੇ ਖੋਲ੍ਹੇ ਜਾ ਸਕਣਗੇ। ਇਸ ਦੇ ਨਾਲ ਹੀ ਜਾਰੀ ਹੁਕਮਾਂ ਵਿਚ ਇਹ ਸਾਫ਼ ਆਖਿਆ ਗਿਆ ਹੈ ਕਿ ਠੇਕਿਆਂ ਦੇ ਨਾਲ ਅਹਾਤੇ ਨਹੀਂ ਖੋਲ੍ਹੇ ਜਾ ਸਕਣਗੇ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਖੇਤੀ ਨਾਲ ਜੁੜਿਆ ਜ਼ਰੂਰੀ ਸਮਾਨ ਜਿਨ੍ਹਾਂ ਵਿਚ ਖਾਧ ਅਤੇ ਹੋਰ ਕੀਟਨਾਸ਼ਕ ਦੀਆਂ ਦੁਕਾਨਾਂ ਸ਼ਾਮਲ ਹਨ, ਨੂੰ ਵੀ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਜਦਕਿ ਕਰਿਆਨਾ ਅਤੇ ਗਰਾਸਰੀ ਦੀਆਂ ਦੁਕਾਨਾਂ ਵੀ ਹੁਣ ਸ਼ਾਮ 5 ਵਜੇ ਤਕ ਖੋਲ੍ਹੀਆਂ ਜਾ ਸਕਣਗੀਆਂ। ਨਵੇਂ ਹੁਕਮਾਂ ਮੁਤਾਬਕ ਹੁਣ ਆਟੋ ਮੋਬਾਇਲ ਪਾਰਟਸ ਅਤੇ ਆਟੋ ਮੋਬਾਇਲ ਰਿਪੇਅਰ ਦੀਆਂ ਦੁਕਾਨਾਂ, ਟਰੱਕ ਆਦਿ ਦੀਆਂ ਵਰਕਸ਼ਾਪ, ਹਾਰਡਵੇਅਰ ਸਟੋਰ, ਪਲੰਬਿੰਗ ਸਟੋਰ, ਬਿਜਲੀ ਦੇ ਸਾਮਾਨ ਦੀਆਂ ਦੁਕਾਨਾਂ ਵੀ ਖੋਲ੍ਹੀਆਂ ਜਾ ਸਕਣਗੀਆਂ।