ਨਿੱਜੀ ਹਸਪਤਾਲਾਂ ਦੀ ਲੁੱਟ ਖਿਲਾਫ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਲਿਆ ਇਹ ਸਖਤ ਫੈਸਲਾ

ਚੰਡੀਗੜ੍ਹ ਸਿਹਤ ਵਿਭਾਗ ਨੇ ਨਿੱਜੀ ਹਸਪਤਾਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ।ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਇਸ ਦੌਰ ‘ਚ ਨਿੱਜੀ ਹਸਪਾਲਾਂ ਦੇ ਵੱਲੋਂ ਲੁੱਟ ਦੀਆ ਖਬਰਾਂ ਸਾਹਮਣੇ ਆ ਰਹੀਆ ਸਨ।ਜਿਸਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸਾਰੇ ਹੀ ਨਿੱਜੀ ਹਸਪਤਾਲਾਂ ਨੂੰ ਚੇਤਾਵਨੀ ਦਿੱਤੀ ਸੀ ਜਿਸਦਾ ਕਿ ਅਸਰ ਚੰਡੀਗੜ੍ਹ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਚੰਡੀਗੜ ਪ੍ਰਸ਼ਾਸਨ ਨੇ ਸਾਰੇ ਹੀ ਨਿੱਜੀ ਹਸਪਤਾਲਾਂ ਨੂੰ ਇਹ ਚੁਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਤੋਂ ਵੀ ਹਸਪਤਾਲ ਦੇ ਵੱਲੋਂ ਵਧ ਕੀਮਤਾਂ ਵਸੂਲੀਆਂ ਗਈਆਂ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ।ਇਸਦੇ ਨਾਲ ਹੀ ਪ੍ਰਸ਼ਾਸ਼ਨ ਨੇ ਐਂਬੂਲੈਂਸਾ ਨੂੰ ਲੈ ਕੇ ਵੀ ਵੱਡਾ ਐਲਾਨ ਕੀਤਾ ਹੈ।ਦੱਸ ਦਈਏ ਕਿ ਪ੍ਰਸ਼ਾਸ਼ਨ ਨੇ ਐਂਬੂਲੈਂਸਾ ਦੇ ਰੇਟ ਤੈਅ ਕਰ ਦਿੱਤੇ ਨੇ।ਬਿਨ੍ਹਾਂ ਆਕਸੀਜਨ ਸਿਲੰਡਰ ਤੇ ਵੈਂਟੀਲੇਟਰਾਂ ਵਾਲੀ ਐਂਬੂਲੈਂਸ ਦਾ ਕਿਰਾਇਆ 2000 ਰੁਪਏ ਹੋਵੇਗਾ,ਆਕਸੀਜਨ ਸਿਲੰਡਰ ਵਾਲੀ ਐਂਬੂਲੈਂਸ ਦਾ ਕਿਰਾਇਆ 2500 ਤੇ ਆਕਸੀਜ ਸਿਲੰਡਰ ਤੇ ਵੈਂਟੀਲੇਟਰ ਦਾ ਕਿਰਾਇਆ 3000 ਰੁਪਏ ਹੋਵੇਗਾ।ਤਾਂ ਇੱਕ ਇੱਕ ਵਾਰ ਫਿਰ ਦੱਸ ਦਿੰਨੇ ਹਾਂਕਿ ਇਸ ਸਮੇਂ ਦੀ ਵੱਡੀ ਖ਼ਬਰ ਚੰਡੀਗੜ ਤੋਂ ਆ ਰਹੀ ਹੈ।ਜਿੱਥੇ ਕਿ ਨਿੱਜੀ ਹਸਪਤਾਲਾਂ ‘ਚ ਹੋ ਰਹੀਆਂ ਡੱਗੀਆਂ ਨੂੰ ਲੇੈ ਕੇ ਪ੍ਰਸ਼ਾਸ਼ਨ ਨੇ ਵੱਡਾ ਐਲਾਨ ਕੀਤੈ।ਕਿ ਜੇਕਰ ਕਿਸੇ ਵੀ ਨਿੱਜੀ ਹਸਪਤਾਲ ਖਿਲਾਫ ਵੱਧ ਕੀਮਤਾਂ ਵਸੂਲਣ ਦੀ ਸ਼ਿਕਾਇਤ ਦਰਜ ਹੁੰੁਦੀ ਹੈ ਤਾਂ ਉਸ ਹਸਪਤਾਲ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਇਸਦੇ ਨਾਲ ਹੀ ਪ੍ਰਸ਼ਾਸ਼ਨ ਨੇ ਹੈਲਪਲਾਈਨ ਨੰਬਰ 0172-2752038,9779558282 ਜਾਰੀ ਕੀਤੇ ਹਨ ਜਿਨ੍ਹਾਂ ‘ਤੇ ਸੰਪਰਕ ਕਰਕੇ ਹਸਪਤਾਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।