ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਚੌਥੇ ਦਿਨ ਵਾਧਾ,ਜਾਣੋ ਤਾਜ਼ਾ ਕੀਮਤਾਂ

ਭਾਰਤ:ਦੇਸ਼ ‘ਚ ਇੱਕ ਪਾਸੇ ਕੋਰੋਨਾ ਮਹਾਂਮਾਰੀ ਨੇ ਕਹਿਰ ਢਾਇਆ ਹੋਇਆ ਹੈ ਤਾਂ ਦੂਜੇ ਪਾਸੇ ਹੁਣ ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ।ਦੱਸ ਦਈਏ ਕਿ ਅੱਜ ਲਗਾਤਾਰ ਚੌਥੇ ਦਿਨ ਇਨ੍ਹਾਂ ਕੀਮਤਾਂ ‘ਚ ਵਾਧਾ ਹੋਇਆ ਹੈ।ਅੱਜ ਸ਼ੁਕਰਵਾਰ ਨੂੰ ਪੈਟ੍ਰੋਲ ਦੀ ਕੀਮਤਾਂ ‘ਚ 28 ਪੈਸੇ ਅਤੇ ਡੀਜ਼ਲ ਦੀ ਕੀਮਤਾਂ ‘ਚ 33 ਪੈਸੇ ਤੱਕ ਵਾਧਾ ਹੋਇਆ ਹੈ।ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸ਼ੁੱਕਰਵਾਰ ਨੂੰ ਪੈਟਰੋਲ 28 ਪੈਸੇ ਮਹਿੰਗਾ ਹੋ ਕੇ 91.27 ਰੁਪਏ ਪ੍ਰਤੀ ਲੀਟਰ ਹੋ ਗਿਆ। ਡੀਜ਼ਲ ਦੀ ਕੀਮਤ 31 ਪੈਸੇ ਵੱਧ ਕੇ 81.73 ਰੁਪਏ ਪ੍ਰਤੀ ਲੀਟਰ ਹੋ ਗਈ। ਪਿਛਲਾ ਰਿਕਾਰਡ ਪੱਧਰ 27 ਫਰਵਰੀ ਤੋਂ 23 ਮਾਰਚ 2021 ਤੱਕ ਸੀ.ਇਸ ਤੋਂ ਬਾਅਦ ਚਾਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਵਿਖੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚਾਰ ਦਿਨਾਂ ਲਈ ਘਟਾ ਦਿੱਤੀਆਂ ਗਈਆਂ, ਜਦੋਂਕਿ ਕੀਮਤਾਂ ਬਾਕੀ ਦਿਨ ਲਈ ਸਥਿਰ ਰੱਖੀਆਂ ਜਾਂਦੀਆਂ ਸਨ। ਚੋਣ ਨਤੀਜਿਆਂ ਤੋਂ ਬਾਅਦ, 04 ਮਈ ਤੋਂ ਦੋਵੇਂ ਈਂਧਣ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ.