ਪੰਜਾਬ ‘ਚ ਕੋਰੋਨਾ ਦਾ ਕਹਿਰ ਜਾਰੀ,ਪਿਛਲੇ 24 ਘੰਟਿਆ ‘ਚ ਆਏ 13000 ਨਵੇਂ ਕੇਸ

ਪੰਜਾਬ:-ਦੇਸ਼ ‘ਚ ਇੱਕ ਵਾਰ ਮੁੜ ਕੋਰੋਨਾ ਆਪਣੇ ਪੈਰ ਪਸਾਰ ਰਿਹਾ ਹੈ।ਹਰ ਰੋਜ਼ ਵੱਡੀ ਗਿਣਤੀ ‘ਚ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ।ਪੰਜਾਬ ‘ਚ ਵੀ ਕੋਰੋਨਾ ਨਾਲ ਹਾਲਾਤ ਕਾਫੀ ਗੰਭੀਰ ਹਨ।ਸੂਬੇ ‘ਚ ਵੀ ਕੋਰੋਨਾ ਨੇ ਹੜਕੰਪ ਮਚਾ ਰੱਖਿਆ ਹੈ।ਪੰਜਾਬ ‘ਚ ਪਿਛਲੇ 24 ਘੰਟਿਆ ‘ਚ ਕਰੀਬ 13000 ਦੇ ਕਰੀਬ ਨਵੇਂ ਮਰੀਜ ਆਏ ਹਨ ਅਤੇ 100 ਦੇ ਕਰੀਬ ਲੋਕਾਂ ਦਾ ਕੋਰੋਨਾ ਦੀ ਜਾਨ ਚਲੀ ਗਈ ਹੈ।ਇਸਦੇ ਨਾਲ ਹੀ 9300 ਦੇ ਕਰੀਬ ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ।
ਪਿਛਲੇ 24 ਘੰਟਿਆ ਦੌਰਾਨ ਹੋਟਸਪੋਟ ਜਿਲ੍ਹਿਆਂ ਦਾ ਹਾਲ:
ਕੋਰੋਨਾ ਨੂੰ ਕਹਿਰ ਨੂੰ ਦੇਖਦਿਆਂ ਪੰਜਾਬ ਦੇ ਕਰੀਬ 6 ਜਿਲ੍ਹਿਆਂ ਨੂੰ ਹੋਟਸਪੋਟ ਜਿਲ੍ਹੇ ਐਲਾਨ ਕੀਤਾ ਹੋਇਆ ਹੈ।ਪਿਛਲੇ 24 ਘੰਟਿਆਂ ਦੌਰਾਨ ਮੋਹਾਲੀ ‘ਚ 857,ਲੁਧਿਆਣਾ ‘ਚ 792,ਬਠਿੰਡਾ ‘ਚ 696,ਜਲੰਧਰ ‘ਚ 544,ਅੰਮ੍ਰਿਤਸਰ ‘ਚ 518 ਤੇ ਪਟਿਆਲਾ ‘ਚ 487 ਨਵੇਂ ਕੇਸ ਸਾਹਮਣੇ ਆਏ ਹਨ।ਇਸੇ ਦੌਰਾਨ ਪਿਛਲੇ 24 ਘੰਟਿਆਂ ‘ਚ ਲੁਧਿਆਣਾ ‘ਚ 20,ਅੰਮ੍ਰਿਸਰ ‘ਚ 17,ਪਟਿਆਲਾ ‘ਚ 12 ਤੇ ਮੋਹਾਲੀ ‘ਚ 08 ਮਰੀਜਾਂ ਦੀ ਕੋਰੋਨਾ ਨਾਲ ਜਾਨ ਚਲੀ ਗਈ ਹੈ।