ChandigarhLatest NewsNationalPunjabਖ਼ਬਰਾਂ
ਪੰਜਾਬ ਪੁਲਿਸ ਦੀ ਟੀਮ ‘ਤੇ ਹਮਲਾ, ਦਾਤਰ ਮਾਰ ਕੇ ਇਕ ਮੁਲਾਜ਼ਮ ਜ਼ਖ਼ਮੀ ਕੀਤਾ | Punjab Police

ਭਿੱਖੀਵਿੰਡ 26 ਜੁਲਾਈ 2020
ਜ਼ਿਲ੍ਹਾ ਤਰਨਤਾਰਨ ਦੇ ਭਿੱਖੀਵਿੰਡ ਅਧੀਨ ਆਉਂਦੇ ਥਾਣਾ ਸਦਰ ਪੱਟੀ ਦੇ ਪਿੰਡ ਸ਼ਹੀਦ ਵਿੱਚ ਪੁਲਿਸ ਪਾਰਟੀ ‘ਤੇ ਹਮਲਾ ਹੋਣ ਦੀ ਸੂਚਨਾ ਹੈ। ਜਿਸ ਵਿੱਚ ਦੋ ਧਿਰਾਂ ਵਿਚਾਲੇ ਝਗੜੇ ਨੂੰ ਸੁਲਝਾਉਣ ਗਈ ਪੁਲਿਸ ਪਾਰਟੀ ‘ਤੇ ਸ਼ਿਕਾਇਤਕਰਤਾ ਧਿਰ ਦੇ ਕੁਝ ਲੋਕਾਂ ਨੇ ਹੀ ਹਮਲਾ ਕਰ ਦਿੱਤਾ। ਏਐੱਸਆਈ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੰਜ ਪੁਲਿਸ ਮੁਲਾਜ਼ਮਾਂ ਦੀ ਟੀਮ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਦਕਿ ਪੁਲਿਸ ਪਾਰਟੀ ‘ਤੇ ਹਮਲੇ ਦੌਰਾਨ ਹੋਮਗਾਰਡ ਦੇ ਮੁਲਾਜ਼ਮ ਕੁਲਵਿੰਦਰ ਸਿੰਘ ਦਾਤਰ ਲੱਗਣ ਕਾਰਨ ਜ਼ਖ਼ਮੀ ਹੋ ਗਏ। ਜਦ ਕਿ ਇਕ ਹੋਰ ਪੁਲਿਸ ਮੁਲਾਜ਼ਮ ‘ਤੇ ਗੋਲੀ ਚਲਾਈ ਗਈ ਪਰ ਗੋਲੀ ਕੰਧ ‘ਤੇ ਲੱਗਣ ਨਾਲ ਉਹ ਵਾਲ ਵਾਲ ਬਚ ਗਿਆ। ਐੱਸਐੱਚਓ ਥਾਣਾ ਸਦਰ ਪੱਟੀ ਹਰਪ੍ਰੀਤ ਸਿੰਘ ਨੇ ਕਾਰਵਾਈ ਕਰਦਿਆਂ 3 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਜਦੋਂ ਕਿ ਬਾਕੀਆਂ ਦੀ ਭਾਲ ਜਾਰੀ ਹੈ।




