breaking newsChandigarhLatest NewsPunjabਖ਼ਬਰਾਂ
Chandigarh ‘ਚ ਲੱਗਿਆ Weekend Curfew, ਦੁਪਹਿਰ 2 ਵਜੇ ਤੱਕ ਹੀ ਖੁੱਲਣਗੀਆਂ ਜ਼ਰੂਰੀ ਸਮਾਨ ਦੀ ਦੁਕਾਨਾਂ

ਚੰਡੀਗੜ੍ਹ : ਕੋਰੋਨਾ ਮਾਮਲਿਆਂ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਤੋਂ ਸਖਤੀ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਚੰਡੀਗੜ੍ਹ ‘ਚ ਵੀਕੈਂਡ ਕਰਫਿਊ ਲਗਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਸਵੇਰ ਦੀ ਸੈਰ ਕਰਨ ਦਾ ਸਮਾਂ ਸਵੇਰੇ 6 ਵਜੇ ਤੋਂ 9 ਵਜੇ ਤੱਕ ਦੀ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ‘ਚ ਦੁਕਾਨਾਂ ਦੇ ਖੋਲ੍ਹਣ ਦੇ ਸਮੇਂ ‘ਚ ਵੀ ਬਦਲਾਅ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਹੁਣ ਦੁਕਾਨਾਂ ਖੋਲ੍ਹਣ ਦਾ ਸਮਾਂ ਦੁਪਹਿਰ 2 ਵਜੇ ਤੱਕ ਰੱਖਿਆ ਗਿਆ ਹੈ ਪਰ ਉਹ ਸਿਰਫ ਹੋਮ ਡਿਲੀਵਰੀ ਹੀ ਕਰ ਸਕਣਗੇ।