ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੀ ਗੱਲਬਾਤ ਕਰੋ, ਜਾਣੋ ਕਿਵੇਂ

ਚੰਡੀਗੜ੍ਹ 13 ਅਗਸਤ 2020
ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੱਢਣ ਦੇ ਨਾਲ ਨਾਲ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ #AskCaptain ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਦੀ ਲਗਾਤਾਰ ਸਫ਼ਲਤਾ ਨੂੰ ਵੇਖਦਿਆਂ ਇਸ ਵਾਰ ਫੇਰ ਮੁੱਖ ਮੰਤਰੀ ਕੈਪਟਨ ਲੋਕਾਂ ਦੇ ਰੂਬਰੂ ਹੋਣਗੇ ਅਤੇ ਤੁਹਾਡੇ ਸਵਾਲਾਂ ਦਾ ਲਾਇਵ ਹੋ ਕੇ ਜਵਾਬ ਦੇਣਗੇ। ਇਸ ਬਾਰੇ ਮੁੱਖ ਮੰਤਰੀ ਨੇ ਆਪਣੇ ਫੇਸਬੁੱਕ ਖਾਤੇ ‘ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਹੈ ਕਿ ‘ ਸ਼ੁੱਕਰਵਾਰ ਨੂੰ #AskCaptain ਦੇ 15ਵੇਂ ਐਡੀਸਨ ਲਈ ਲਾਈਵ ਹੋਵਾਂਗਾ। ਤੁਹਾਡੇ ਸਾਰਿਆਂ ਦੇ ਸਵਾਲਾਂ ਤੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ, ਮਿਲਦੇ ਹਾਂ ਸ਼ੁੱਕਰਵਾਰ ਨੂੰ।
ਸ਼ੁੱਕਰਵਾਰ ਨੂੰ #AskCaptain ਦੇ 15ਵੇਂ ਐਡੀਸਨ ਲਈ ਲਾਈਵ ਹੋਵਾਂਗਾ। ਤੁਹਾਡੇ ਸਾਰਿਆਂ ਦੇ ਸਵਾਲਾਂ ਤੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ, ਮਿਲਦੇ ਹਾਂ…
Posted by Captain Amarinder Singh on Wednesday, 12 August 2020
ਸੋ ਤੁਸੀਂ ਵੀ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਆਪਣਾ ਸਵਾਲ ਪਹੁੰਚਾਉਣਾ ਚਾਹੁੰਦੇ ਹੋ ਤਾਂ #AskCaptain ਤੋਂ ਬਾਅਦ ਆਪਣਾ ਸਵਾਲ ਲਿਖ ਕੇ ਟਵਿੱਟਰ ਜਾਂ ਫੇਸਬੁੱਕ ‘ਤੇ ਕੁਮੈਂਟ ਕਰ ਸਕਦੇ ਹੋ। ਜਿਸ ਦਾ ਜਵਾਬ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਆਪ ਦੇਣਗੇ।




