Latest NewsPunjabਖ਼ਬਰਾਂ
ਮੋਗਾ `ਚ ਰਾਤ 1 ਵਜੇ Indian Air Force ਦਾ MIG-21 ਜਹਾਜ ਹੋਇਆ ਕ੍ਰੈਸ਼

ਮੋਗਾ: ਬੁੱਧਵਾਰ ਰਾਤ1 ਵਜੇ ਪੰਜਾਬ ਦੇ ਮੋਗਾ ਦੇ ਬਾਘਾਪੁਰਾਣਾ ਕਸਬੇ ਵਿਚ ਭਾਰਤੀ ਹਵਾਈ ਸੈਨਾ ਦੇ ਜਹਾਜ਼ ਦੇ ਹਾਦਸੇ ਦੀ ਖ਼ਬਰ ਮਿਲੀ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਸੈਨਾ ਦਾ ਲੜਾਕੂ ਜਹਾਜ਼ ਮਿਗ -21 ਕਰੈਸ਼ ਹੋ ਗਿਆ ਹੈ। ਇਸ ਅਚਾਨਕ ਹੋਏ ਹਾਦਸੇ ਵਿੱਚ ਪਾਇਲਟ ਅਭਿਨਵ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਾਇਲਟ ਅਭਿਨਵ ਨੇ ਮਿਗ 21 ਤੋਂ ਰਾਜਸਥਾਨ ਦੇ ਸੂਰਤਗੜ੍ਹ ਤੋਂ ਹਲਵਾਰਾ ਅਤੇ ਹਲਵਾਰਾ ਤੋਂ ਸੂਰਤਗੜ੍ਹ ਲਈ ਉਡਾਣ ਭਰੀ ਸੀ ਕਿ ਇਹ ਬਾਘਾਪੁਰਾਣਾ ਨੇੜੇ ਲੰਗੇਆਣਾ ਖੁਰਦ ਪਿੰਡ ਵਿੱਚ ਹਾਦਸਾਗ੍ਰਸਤ ਹੋ ਗਿਆ।ਸੂਤਰਾਂ ਅਨੁਸਾਰ ਅਭਿਨਵ ਦੀ ਲਾਸ਼ ਕਾਫ਼ੀ ਸਮੇਂ ਤੋਂ ਸਰਚ ਅਭਿਆਨ ਚਲਾਉਂਦੇ ਸਮੇਂ ਮਿਲੀ ਸੀ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹਵਾਈ ਸੈਨਾ ਦੇ ਅਧਿਕਾਰੀਆਂ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।