Latest NewsPunjabਖ਼ਬਰਾਂ
ਮੋਦੀ ਖਾਨੇ ਵਾਲੇ ਬਲਜਿੰਦਰ ਜਿੰਦੂ ‘ਤੇ ਹੋਇਆ ਪਰਚਾ | ਪੜ੍ਹੋ ਕੀ ਹੈ ਪੂਰਾ ਮਾਮਲਾ

ਲੁਧਿਆਣਾ 21 ਅਗਸਤ 2020
ਗੁਰੂ ਨਾਨਕ ਮੋਦੀ ਖਾਨਾ ਚਲਾਉਣ ਤੋਂ ਮਸ਼ਹੂਰ ਹੋਏ ਬਲਜਿੰਦਰ ਸਿੰਘ ਜਿੰਦੂ ਵਿਵਾਦਾਂ ‘ਚ ਫਸ ਗਏ ਹਨ। ਜਿੰਦੂ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ਬਾਰੇ ਕਿਹਾ ਜਾ ਰਿਹੈ ਕਿ ਜਿੰਦੂ ਨੇ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ‘ਤੇ ਜਿੰਦੂ ਖਿਲਾਫ਼ ਸ਼ਿਵ ਸੈਨਾ ਪੰਜਾਬ ਵੱਲੋਂ ਥਾਣਾ ਡਵੀਜ਼ਨ ਨੰਬਰ ਅੱਠ ‘ਚ ਸ਼ਿਕਾਇਤ ਦਿੱਤੀ ਗਈ ਹੈ। ਆਗੂਆਂ ਦਾ ਕਹਿਣਾ ਹੈ ਕਿ ਬਲਜਿੰਦਰ ਸਿੰਘ ਜਿੰਦੂ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਸ੍ਰੀ ਰਾਮ ਚੰਦਰ, ਮਾਤਾ ਸੀਤਾ ਜੀ ਅਤੇ ਹਨੂੰਮਾਨ ਜੀ ਦੇ ਨਾਮ ਬਿਨਾਂ ਇੱਜ਼ਤ ਦਿੱਤੇ ਲਏ ਜਿਸ ਕਰਕੇ ਹਿੰਦੂਆਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਕਰਦਿਆਂ ਜਿੰਦੂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬਲਜਿੰਦਰ ਸਿੰਘ ਜਿੰਦੂ ਪਰਚਾ ਹੋਣ ਤੋਂ ਬਾਅਦ ਫਰਾਰ ਹੈ ਤੇ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।