ਦੀਪ ਸਿੱਧੂ ਦੀਆਂ ਫਿਰ ਵਧੀਆਂ ਮੁਸ਼ਕਿਲਾਂ, ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ‘ਤੇ ਮਾਮਲਾ ਦਰਜ

ਜੈਤੋ : ਜੈਤੋ ’ਚ ਕੋਰੋਨਾ ਮਹਾਮਾਰੀ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਦੀਪ ਸਿੱਧੂ ’ਤੇ ਮੁਕੱਦਮਾ ਦਰਜ ਹੋਇਆ ਹੈ। ਬੀਤੇ ਦਿਨੀਂ ਦੀਪ ਸਿੱਧੂ ਜੈਤੋ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਜੈਤੋ ਦੇ ਗੁਰਦੁਆਰਾ ਜੈਤੋਆਣਾ ਸਾਹਿਬ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ ਸੀ। ਜਿੱਥੇ ਉਨ੍ਹਾਂ ਨੇ ਕਰੀਬ 15 – 20 ਮਿੰਟ ਸਪੀਚ ਦਿੱਤੀ। ਇਸ ਦੌਰਾਨ ਕਰੀਬ 120 ਲੋਕ ਉੱਥੇ ਇੱਕਠੇ ਹੋ ਗਏ ਸਨ। ਦੀਪ ਸਿੱਧੂ ਨੇ ਇਨ੍ਹੀ ਵੱਡੀ ਭੀੜ ਇਕੱਠੀ ਹੋਣ ‘ਤੇ ਮਾਸਕ ਨਾ ਲਗਾ ਕੇ ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਹੈ।
ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਪੰਜਾਬ ਸਰਕਾਰ ਨੇ ਮਾਸਕ ਪਹਿਨਣ ਦੀ ਹਿਦਾਇਤ ਦਿੱਤੀ ਹੈ। ਜ਼ਿਆਦਾ ਲੋਕਾਂ ਦਾ ਇਕੱਠ ਹੋਣ ਦੇ ਕਾਰਨ ਮਹਾਮਾਰੀ ਫੈਲਣ ਦਾ ਖ਼ਤਰਾ ਹੈ। ਇੰਨਾ ਹੀ ਨਹੀਂ ਸਿੱਧੂ ਸ਼ਾਮ ਨੂੰ ਪਿੰਡ ਮੱਤਾ ਵੀ ਗਿਆ ਸੀ, ਜਿੱਥੇ ਉਸਦੇ ਨਾਲ 3 – 4 ਗੱਡੀਆਂ ਸਨ ਜਿਸ ‘ਚ ਕਰੀਬ 15 ਲੋਕ ਸਵਾਰ ਸਨ। ਇਸ ਨਾਲ ਵੀ ਪੰਜਾਬ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਹੋਈ ਹੈ।ਦੱਸ ਦਈਏ ਕਿ ਪੰਜਾਬ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਹਰ ਨਿੱਤ ਦਿਨ ਇਹ ਮਹਾਮਾਰੀ ਭਿਆਨਕ ਰੂਪ ਲੈਂਦੀ ਜਾ ਰਹੀ ਹੈ। ਇਸ ਦੇ ਚੱਲਦਿਆਂ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਸਖਤੀ ਵਧਾਈ ਹੋਈ ਹੈ।