ਵੈਕਸੀਨ ਮਾਮਲੇ ‘ਚ ਕਾਂਗਰਸੀ ਲੀਡਰ ਨੇ ਘੇਰੀ ਕੇਂਦਰ ਸਰਕਾਰ,ਪੰਜਾਬ ਨੂੰ ਵੈਕਸੀਨ ਦੇਣ ‘ਚ ਨਾ ਕੀਤਾ ਜਾਵੇ ਕੋਈ ਭੇਦਭਾਵ

ਚੰਡੀਗੜ੍ਹ:-ਪੰਜਾਬ ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾਰੀ ਨੇ ਕੇਂਦਰ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਵੈਕਸੀਨੇਸ਼ਨ ਦੇਣ ਦੇ ਮਾਮਲੇ ‘ਚ ਭੇਦਭਾਵ ਕਰ ਹੀ ਹੈ।ਦਰਅਸਲ ਪੰਜਾਬ ‘ਚ ਫੈਲੀ ਕਰੋਨਾ ਮਾਹਾਂਮਾਰੀ ਕਾਰਨ ਵੈਕਸੀਨ ਦੀ ਕਾਫੀ ਆ ਗਈ ਹੈ ।ਜਿਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੀਤੇ ਦਿਨੀ ਟਵੀਟ ਕਰਕੇ ਜਾਣਕਾਰੀ ਵੀ ਦਿੱਤੀ ਸੀ।ਉਨ੍ਹਾਂ ਕਿਹਾ ਸੀ ਕਿ ਪੰਜਾਬ ਕੋਲ ਸਿਰਫ 50 ਹਜ਼ਾਰ ਕੋਰੋਨਾ ਵੈਕਸੀਨ ਬਚੀ ਹੈ।ਇਸਦੇ ਨਾਲ ਹੀ ਉਨ੍ਹਾਂ ਕੇਂਦਰ ਸਹਿਤ ਮੰਤਰੀ ਤੋਂ ਪੰਜਾਬ ਲਈ ਕੋਰੋਨਾ ਵੈਕਸੀਨ ਦੀ ਮੰਗ ਵੀ ਕੀਤੀ ਸੀ।
ਕੇਂਦਰ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਮਨੀਸ਼ ਤਿਵਾਰੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਇਹ ਵਿਤਕਰਾ ਕਿਉਂ ਕਰ ਰਹੀ ਹੈ। ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਪੰਜਾਬ ਕੋਟੇ ਲਈ ਟੀਕਾ ਮੁਹੱਈਆ ਕਰਵਾਉਣ ਦੀ ਬੇਨਤੀ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰੀਆਂ ਰਾਜ ਸਰਕਾਰਾਂ ਨੂੰ ਇਹ ਟੀਕਾ ਬਰਾਬਰ ਵੰਡਣ ਤਾਂ ਜੋ ਦੇਸ਼ ਜਲਦੀ ਤੋਂ ਜਲਦੀ ਇਸ ਲਾਗ ਤੋਂ ਮੁਕਤ ਹੋ ਜਾਵੇ।