breaking newscoronaviruscovid-19Latest NewsPunjabਖ਼ਬਰਾਂ
18 ਤੋਂ 45 ਸਾਲ ਦੇ ਲੋਕਾਂ ਦੀ ਵੈਕਸੀਨੇਸ਼ਨ ਲਈ ਪੰਜਾਬ ਸਰਕਾਰ ਨੇ ਹਸਪਤਾਲਾਂ ਨੂੰ 100000 ਵੈਕਸੀਨ ਕੀਤੀਆਂ ਅਲਾਟ

ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਪੰਜਾਬ ਲਈ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ।ਦੱਸ ਦਈਏ ਕਿ ਵੈਕਸੀਨ ਦੀ ਘਾਟ ਨਾਲ ਸੂਬੇ ‘ਚ 18 ਤੋਂ 45 ਸਾਲ ਦੇ ਲੋਕਾਂ ਦੀ ਵੈਕਸੀਨੇਸ਼ਨ ਸ਼ੁਰੂ ਨਹੀਂ ਹੋਈ ਹੈ।ਪਰ ਹੁਣ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਸੋਮਵਾਰ ਤੋਂ ਵੈਕਸੀਨੇਸ਼ਨ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਨਾਲ ਹੀ 18 ਤੋਂ 45 ਸਾਲ ਦੇ ਲੋਕਾਂ ਦੀ ਵੈਕਸੀਨੇਸ਼ਨ ਲਈ 100000 ਕੋਰੋਨਾ ਵੈਕਸੀਨ ਅਲਾਟ ਕੀਤੀਆਂ ਹਨ।ਜਿਸਦੇ ਨਾਲ ਸੋਮਵਾਰ ਤੋਂ 18 ਤੋਂ 45 ਸਾਲ ਦੇ ਲੋਕਾਂ ਦੀ ਵੈਕਸੀਨੇਸ਼ਨ ਸ਼ੁਰੂ ਹੋ ਜਾਵੇਗੀ।