UK ‘ਚ Johnson & Johnson ਦੇ ਸਿੰਗਲ ਸ਼ਾਟ ਵੈਕਸੀਨ ਨੂੰ ਮਿਲੀ ਮਨਜ਼ੂਰੀ, 2 ਕਰੋੜ ਡੋਜ਼ ਦਾ ਦਿੱਤਾ ਆਰਡਰ

ਲੰਦਨ : ਯੂਨਾਈਟਿਡ ਕਿੰਗਡਮ ਸਰਕਾਰ ਨੇ ਸ਼ੁੱਕਰਵਾਰ ਨੂੰ ਫਾਰਮਾ ਕੰਪਨੀ ਜਾਨਸਨ ਐਂਡ ਜਾਨਸਨ ਦੀ ਸਿੰਗਲ ਸ਼ਾਟ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿਹਤ ਮੰਤਰੀ ਮੈਟ ਹੈਂਕਾਕ ਨੇ ਕਿਹਾ ਹੈ, ਇਸ ਫ਼ੈਸਲਾ ਨਾਲ ਯੂਕੇ ਦੇ ਸਫਲ ਕੋਰੋਨਾ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਹੋਰ ਮਜ਼ਬੂਤੀ ਮਿਲੇਗੀ। ਹੁਣ ਸਾਡੇ ਕੋਲ 4 ਸੁਰੱਖਿਅਤ ਵੈਕਸੀਨਾਂ ਹਨ ਜਿਨ੍ਹਾਂ ਦੇ ਜ਼ਰੀਏ ਲੋਕਾਂ ਦਾ ਵੈਕਸੀਨੇਸ਼ਨ ਕੀਤਾ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ‘ਚ ਸਿੰਗਲ ਸ਼ਾਟ ਵੈਕਸੀਨ ਦੀ ਵਜ੍ਹਾ ਨਾਲ ਵੈਕਸੀਨੇਸ਼ਨ ‘ਚ ਬਹੁਤ ਫਰਕ ਆਵੇਗਾ। ਬ੍ਰਿਟੇਨ ਨੇ ਇਸ ਵੈਕਸੀਨ ਦੀ 2 ਕਰੋੜ ਡੋਜ਼ ਦਾ ਆਰਡਰ ਦਿੱਤਾ ਹੈ।
ਅਮਰੀਕਾ ‘ਚ ਹੋਏ ਟਰਾਇਲ ਦੌਰਾਨ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਨੂੰ ਹਲਕੇ ਅਤੇ ਗੰਭੀਰ ਕੋਰੋਨਾ ਸੰਕਰਮਣ ਨੂੰ ਰੋਕਣ ‘ਚ 72 ਫੀਸਦੀ ਕਾਰਗਰ ਪਾਇਆ ਗਿਆ ਸੀ। ਬ੍ਰਿਟੇਨ ਨੇ ਹੁਣ ਤੱਕ 6.2 ਕਰੋੜ ਵੈਕਸੀਨ ਡੋਜ਼ ਲਗਾਏ ਹਨ। ਜਿਆਦਾਤਰ ਵੈਕਸੀਨ ਡੋਜ਼ ਔਕਸਫੋਰਡ – ਐਸਟਰਾਜੈਨੇਕਾ ਅਤੇ ਫਾਇਜ਼ਰ ਦੀ ਵੈਕਸੀਨ ਦੇ ਹਨ। ਇਸਤੋਂ ਇਲਾਵਾ ਮੌਡਰਨਾ ਦੀ ਵੈਕਸੀਨ ਨੂੰ ਵੀ ਆਗਿਆ ਦਿੱਤੀ ਜਾ ਚੁੱਕੀ ਹੈ।