ਕੋਰੋਨਾ ਦੇ ਕਹਿਰ ‘ਚ RBI ਦਾ ਰਾਹਤਭਰਾ ਐਲਾਨ!ਭਾਰਤ ਨੂੰ RBI ਦੇਵੇਗਾ 50 ਹਜ਼ਾਰ ਕਰੋੜ ਰੁਪਏ

ਨਵੀਂ ਦਿੱਲੀ:-ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੇ ਵੱਲੋਂ ਅੱਜ ਇੱਕ ਪ੍ਰੈੱਸ ਵਾਰਤਾ ਕੀਤੀ ਗਈ।ਜਿੱਥੇ ਕਿ ਉਨ੍ਹਾਂ ਦੇਸ਼ ‘ਚ ਫੈਲੀ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਭਾਰਤ ਲਈ ਇੱਕ ਵੱਡਾ ਰਾਹਤਭਰਾ ਐਲਾਨ ਕੀਤਾ ਹੈ ਰਿਜ਼ਰਵ ਬੈਂਕ ਦੇ ਇਸ ਫੈਸਲੇ ਕਾਰਨ ਭਾਰਤ ਨੂੰ ਕਾਫੀ ਲਾਭ ਵੀ ਹੋਵੇਗਾ।ਦੱਸ ਦਈਏ ਕਿ ਰਿਜ਼ਰਵ ਬੈਂਕ ਭਾਰਤ ਨੂੰ 31 ਮਾਰਚ 2022 ਤੱਕ ਐਮਰਜੈਂਸੀ ਹਾਲਾਤਾਂ ਲਈ 50ਹਜ਼ਾਰ ਕਰੋੜ ਰੁਪਏ ਦਾ ਕਰਜ਼ ਦੇਵੇਗਾ।ਰਿਜ਼ਰਵ ਬੈਂਕ ਭਾਰਤ ਨੂੰ ਇਹ ਕਰਜ਼ ਰੈਪੋ ਰੇਟ ਦੇ ਹਿਸਾਬ ਨਾਲ ਦੇਵੇਗਾ।ਜਿਸਦੇ ਨਾਲ ਬੈਂਕ ਵੈਕਸੀਨ ਮੈਨਿਊਫੈਕਚੁਅਰਸ,ਸਿਹਤ ਸਹੂਲਤਾਂ ਤੇ ਮਰੀਜ਼ਾਂ ਨੂੰ ਕਰਜ਼ ਦੇ ਸਕਣਗੇ।ਇਸੇ ਦੌਰਾਨ ਗਵਰਨ ਨੇ ਇਹ ਵੀ ਕਿਹਾ ਕਿ ਭਾਰਤ ਸੁਧਾਰ ਦੇ ਵੱਲ ਵਧ ਰਿਹਾ ਸੀ ਅਤੇ ਭਾਰਤ ਦੀ ਜੀ.ਡੀ.ਪੀ ‘ਚ ਵੀ ਪੋਜ਼ਿਟਿਵ ਵਾਧਾ ਹੋ ਰਿਹਾ ਸੀ ਪਰ ਦੇਸ਼ ‘ਚ ਕੋਰੋਨਾ ਮਾਹਾਂਮਰੀ ਦੀ ਵਾਪਸੀ ਕਾਰਨ ਇੱਕ ਵਾਰ ਫਿਰ ਭਾਰਤ ਦੀ ਅਰਥ-ਵਿਵਸਥਾ ਡਗਮਗਾਉਂਦੀ ਨਜ਼ਰ ਆ ਰਹੀ ਹੈ।ਜਿਸ ਲਈ ਰਿਜ਼ਰਵ ਬੈਂਕ ਨੇ ਭਾਰਤ ਵੱਲ ਮਦਦ ਦਾ ਹੱਥ ਵਧਾਇਆ ਹੈ ਤਾਂ ਜੋ ਇਸ ਮਹਾਂਮਾਰੀ ਦੇ ਸੰਕਟ ‘ਚ ਦੇਸ਼ ਨੂੰ ਕੋਈ ਮੁਸੀਬਤ ਨਾ ਆਵੇ