Corona ਟੈਸਟਿੰਗ ‘ਤੇ New Guideline, ਹੁਣ ਇੱਕ ਰਾਜ ਤੋਂ ਦੂਜੇ ਰਾਜ ਜਾਣ ਲਈ RT – PCR Test ਨਹੀਂ ਜ਼ਰੂਰੀ

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਮਹਾਮਾਰੀ ਦੇ ਵਿੱਚ ਕੇਂਦਰੀ ਸਿਹਤ ਮੰਤਰਾਲੇ ਨੇ ਵੱਡੀ ਰਾਹਤ ਦਿੱਤੀ ਹੈ। ਕੇਂਦਰੀ ਸਿਹਤ ਮੰਤਰਾਲੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕੋਰੋਨਾ ਦੇ ਤਾਜ਼ਾ ਹਾਲਾਤਾਂ ਨੂੰ ਲੈ ਕੇ ਮੀਡੀਆ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਇੱਕ ਰਾਜ ਤੋਂ ਦੂਜੇ ਰਾਜ ‘ਚ ਜਾਣ ਲਈ RT-PCR ਟੈਸਟ ਕਰਵਾਉਣਾ ਜ਼ਰੂਰੀ ਨਹੀਂ ਹੈ। ਇੰਨਾ ਹੀ ਨਹੀਂ ਜੇਕਰ ਕੋਈ ਮਰੀਜ਼ ਹਸਪਤਾਲ ਤੋਂ ਰਿਕਵਰ ਹੋ ਕੇ ਡਿਸਚਾਰਜ ਹੋ ਰਿਹਾ ਹੈ ਤਾਂ ਵੀ RT-PCR ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ, ਯਾਨੀ ਕਿ ਹਸਪਤਾਲ ਤੋਂ ਡਿਸਚਾਰਜ ਹੋਣ ਲਈ RT-PCR ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ।
ਲਵ ਅੱਗਰਵਾਲ ਨੇ ਕਿਹਾ ਕਿ ਐਕਟਿਵ ਮਾਮਲੇ ਘੱਟ ਰਹੇ ਹਨ। 26 ਰਾਜਾਂ ‘ਚ 15% ਪੌਜ਼ੀਟੀਵਿਟੀ ਰੇਟ ਹੈ, ਉਥੇ ਹੀ ਛੇ ਰਾਜਾਂ ‘ਚ 5 ਤੋਂ 15% ਕੇਸ ਹਨ। ਮੱਧ ਪ੍ਰਦੇਸ਼, ਉਤਰਾਖੰਡ,ਝਾਰਖੰਡ, ਤੇਲੰਗਾਨਾ, ਚੰਡੀਗੜ੍ਹ, ਲੱਦਾਖ, ਦਮਨ ਅਤੇ ਦੀਵ, ਲਕਸ਼ਦਵੀਪ ਅਤੇ ਅੰਡਮਾਨ ਅਤੇ ਨਿਕੋਬਾਰ ‘ਚ ਨਿੱਤ ਨਵੇਂ ਕੋਵਿਡ 19 ਮਾਮਲਿਆਂ ‘ਚ ਲਗਾਤਾਰ ਕਮੀ ਆ ਰਹੀ ਹੈ। ਮਹਾਰਾਸ਼ਟਰ, ਉੁੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਦਿੱਲੀ, ਰਾਜਸਥਾਨ, ਹਰਿਆਣਾ, ਛੱਤੀਸਗੜ੍ਹ, ਬਿਹਾਰ ਅਤੇ ਗੁਜਰਾਤ ‘ਚ ਵੀ ਨਿੱਤ ਨਵੇਂ COVID19 ਮਾਮਲਿਆਂ ‘ਚ ਲਗਾਤਾਰ ਕਮੀ ਆ ਰਹੀ ਹੈ।