SIT ਦੀ ਰਿਪੋਰਟ ਖਾਰਿਜ ਹੋਣ ‘ਤੇ ਸਿੱਖ ਜਥੇਬੰਦੀਆਂ ਨੇ ਕੋਟਕਪੁਰਾ ‘ਚ ਕੀਤਾ ਵੱਡਾ ਇੱਕਠ,ਕੋਰਟ ਦੇ ਫੈਸਲੇ ਦੀਆਂ ਸਾੜੀਆਂ ਕਾਪੀਆਂ

ਇਸ ਵੇਲੇ ਦੀ ਵੱਡੀ ਖ਼ਬਰ ਕੋਟਕਪੁਰਾ ਤੇ ਗੋਲੀ ਕਾਂਡ ਦੇ ਨਾਲ ਜੁੜੀ ਹੁਈ ਹੈ।ਦੱਸ ਦਈਏ ਕਿ ਮਾਨਯੋਗ ਹਾਈਕੋਰਟ ਦੇ ਵੱਲੋਂ SIT ਦੀ ਰਿਪੋਰਟ ਖਾਰਿਜ ਹੋਣ ਦੇ ਕਾਰਨ ਅੱਜ ਕੋਟਕਪੁਰਾ ਚੌਂਕ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਕੋਟਕਪੁਰਾ ਚੌਂਕ ‘ਚ ਸਿੱਖ ਜਥੇਬੰਦੀਆ ਦੇ ਵੱਲੋਂ ਵਿਸ਼ਾਲ ਇਕੱਠ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਇਸ ਧਰਨੇ ‘ਚ ਕਈ ਸਿਆਸੀ ਲੀਡਰ ਜਿਵੇਂ ਕਿ ਸੁਖਪਾਲ ਸਿੰਘ ਖਹਿਰਾ,ਪਰਮਿੰਦਰ ਸਿੰਘ ਢੀਂਡਸਾ,ਸਿਮਰਜੀਤ ਬੈਂਸ ਅਤੇ ਕਈ ਹੋਰਨਾਮੀ ਹਸਤੀਆਂ ਪਹੁੰਚੀਆ ਹੋਈਆਂ ਹਨ।ਦਰਅਸਲ ਜਦੋਂ ਕੋਟਕਪੁਰਾ ਤੇ ਗੋਲੀ ਕਾਂਡ ਮਾਮਲੇ ਦੀ ਜਾਂਚ ਲਈ ਕੁੰਵਰ ਵਿਜੇ ਪ੍ਰਤਾਪ ਦੀ SIT ਬਣੀ ਤਾਂ ਸਿੱਖ ਜਥੇਬੰਦੀਆਂ ਨੂੰ ਇੱਕ ਉਮੀਦ ਸੀ ਕਿ ਹੁਣ ਉਨ੍ਹਾਂ ਨੂੰ ਇਨਸਾਫ ਮਿਲੇਗਾ ਪਰ ਜਦੋਂ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਰਿਪੋਰਟ ਵੀ ਮਾਨਯੋਗ ਹਾਈਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਤਾਂ ਸਿੱਖ ਜਥੇਬੰਦੀਆਂ ਨੂੰ ਕੋਰਟ ਦਾ ਫੈਸਲਾ ਪਸੰਦ ਨਹੀਂ ਆਇਆ।ਜਿਸਦੇ ਚਲਦਿਆਂ ਅੱਜ ਕੋਟਕਪੁਰਾ ਚੌਂਕ ‘ਚ ਰੋਸ ਪ੍ਰਦਰਸ਼ਨ ਕਰਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।ਹੁਣ ਤੋਂ ਕੁੱਝ ਸਮਾਂ ਬਾਅਦ ਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜ੍ਹ ਕੇ ਆਪਣਾ ਰੋਸ ਪ੍ਰਗਟਾਵਾ ਕਰਨਗੇ