breaking newsChandigarhLatest NewsPoliticsPunjabਖ਼ਬਰਾਂ
ਸਿੱਧੂ ਦੀ ਕਾਂਗਰਸ ਦੇ ਇਨ੍ਹਾਂ ਲੀਡਰਾਂ ਨਾਲ ਹੋਈ ਸੀਕਰੇਟ ਮੀਟਿੰਗ: ਸੂਤਰ

ਚੰਡੀਗੜ੍ਹ : ਪੰਜਾਬ ਦੀ ਰਾਜਨੀਤੀ ‘ਚ ਉਥੱਲ – ਪੁਥਲ ਜਾਰੀ ਹੈ। ਲਗਾਤਾਰ ਸਿਆਸੀ ਬਿਆਨਬਾਜ਼ੀਆਂ ਦਾ ਦੌਰ ਚੱਲ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਚੱਲ ਰਹੇ ਵਿਵਾਦ ‘ਚ ਕੁਝ ਮੰਤਰੀਆਂ ਅਤੇ ਵਿਧਾਇਕਾਂ ਦੀ ਗੁਪਤ ਮੀਟਿੰਗ ਹੋਈ ਹੈ।
ਸੂਤਰਾਂ ਦੀ ਮੰਨੀਏ ਤਾਂ ਇਸ ਸੀਕਰੇਟ ਮੀਟਿੰਗ ‘ਚ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਪ੍ਰਗਟ ਸਿੰਘ ਸ਼ਾਮਿਲ ਹੋਏ। ਸੂਤਰਾਂ ਦੀ ਮੰਨੀਏ ਤਾਂ ਬੇਅਦਬੀ ਦੇ ਮਾਮਲੇ ‘ਤੇ ਇਨ੍ਹਾਂ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੀ ਗੱਲਬਾਤ ਹੋਈ ਹੈ। ਹਾਲਾਂਕਿ ਇਸ ਮੀਟਿੰਗ ‘ਚ ਕੀ ਨਿਕਲ ਕੇ ਕੀ ਸਾਹਮਣੇ ਆਇਆ ਹੈ, ਉਸਦੀ ਜਾਣਕਾਰੀ ਨਹੀਂ ਹੈ ।




