‘4 ਜੁਲਾਈ ਤੱਕ 70 ਫ਼ੀਸਦੀ ਅਮਰੀਕੀ ਬਾਲਗਾਂ ਨੂੰ Corona Vaccine ਦੇਣ ਦਾ ਟੀਚਾ ‘

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਲੈ ਕੇ ਇੱਕ ਨਵਾਂ ਟੀਚਾ ਰੱਖਿਆ ਹੈ, ਜਿਸਦੇ ਤਹਿਤ 4 ਜੁਲਾਈ ਤੋਂ ਪਹਿਲਾਂ 70 ਫ਼ੀਸਦੀ ਅਮਰੀਕੀ ਬਾਲਗਾਂ ਨੂੰ ਕੋਰੋਨਾ ਵੈਕਸੀਨ ਦੀ ਘੱਟ ਤੋਂ ਘੱਟ ਇੱਕ ਖੁਰਾਕ ਜ਼ਰੂਰ ਦੇਣੀ ਹੈ। ਬਾਈਡਨ ਟੀਕੇ ਨੂੰ ਲੈ ਕੇ ਸਵਾਲ ਖੜੇ ਕਰਨ ਵਾਲਿਆਂ ਤੋਂ ਇਲਾਵਾ ਉਨ੍ਹਾਂ ਲੋਕਾਂ ਨਾਲ ਵੀ ਜੂਝ ਰਹੇ ਹਨ, ਜੋ ਵੈਕਸੀਨ ਲਗਵਾਉਣ ਨੂੰ ਲੈ ਕੇ ਉਤਸ਼ਾਹਿਤ ਨਹੀਂ ਹਨ। ਅਮਰੀਕਾ ਦੇ ਜ਼ਿਆਦਾਤਰ ਸੂਬਿਆਂ ‘ਚ ਟੀਕੇ ਦੀ ਮੰਗ ‘ਚ ਕਮੀ ਆਈ ਹੈ। ਕੁਝ ਪ੍ਰਾਂਤ ਤਾਂ ਅਜਿਹੇ ਹਨ ਜਿੱਥੇ ਟੀਕਿਆਂ ਦੀ ਉਪਲੱਬਧ ਖੁਰਾਕਾਂ ਦਾ ਇਸਤੇਮਾਲ ਵੀ ਨਹੀਂ ਹੋ ਪਾ ਰਿਹਾ ਹੈ।
ਟੀਕੇ ਨੂੰ ਲੈ ਕੇ ਲੋਕਾਂ ‘ਚ ਉਤਸ਼ਾਹ ਪੈਦਾ ਕਰਨ ਦੇ ਉਦੇਸ਼ ਨਾਲ ਬਾਈਡਨ ਨੇ ਵੱਖਰੇ ਪ੍ਰਾਂਤਾਂ ਨੂੰ ਅਜਿਹੀ ਵਿਵਸਥਾ ਕਰਣ ਲਈ ਕਿਹਾ ਹੈ, ਜਿਸ ‘ਚ ਟੀਕਾਕਰਨ ਕੇਂਦਰ ‘ਤੇ ਜਾ ਕੇ ਲੋਕ ਸਿੱਧਾ ਟੀਕਾ ਲਗਵਾ ਸਕਣ। ਬਾਈਡਨ ਪ੍ਰਸ਼ਾਸਨ ਅਜਿਹੀ ਵਿਵਸਥਾ ਵੀ ਕਰ ਰਿਹਾ ਹੈ, ਜਿਸਦੇ ਤਹਿਤ ਜਿਨ੍ਹਾਂ ਪ੍ਰਾਂਤਾਂ ‘ਚ ਟੀਕੇ ਦੀ ਮੰਗ ਘੱਟ ਹੈ, ਉਥੇ ਤੋਂ ਉਨ੍ਹਾਂ ਦੀਆਂ ਖੁਰਾਕਾਂ ਨੂੰ ਅਜਿਹੇ ਪ੍ਰਾਂਤਾਂ ‘ਚ ਭੇਜਿਆ ਜਾਵੇ, ਜਿੱਥੇ ਇਸਦੀ ਜਿਆਦਾ ਮੰਗ ਹੈ।
ਬਾਈਡੇਨ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਨੂੰ ਬਾਲਗਾਂ ਲਈ ਜਾਰੀ ਆਪਣੇ ਸੰਦੇਸ਼ ਵਿਚ ਕਿਹਾ,”ਤੁਹਾਨੂੰ ਟੀਕਾ ਲਗਵਾਉਣ ਦੀ ਲੋੜ ਹੈ। ਜੇਕਰ ਤੁਹਾਡੇ ਗੰਭੀਰ ਰੂਪ ਨਾਲ ਬੀਮਾਰ ਪੈਣ ਦੀ ਸੰਭਾਵਨਾ ਘੱਟ ਹੋਵੇ, ਫਿਰ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ। ਟੀਕਾ ਲਗਵਾਉਣ ਨਾਲ ਤੁਹਾਡੀ ਅਤੇ ਤੁਸੀਂ ਜਿਹਨਾਂ ਨਾਲ ਪਿਆਰ ਕਰਦੇ ਹੋ ਉਹਨਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ।” ਬਾਈਡੇਨ ਦਾ ਟੀਚਾ ਹੈ ਕਿ 4 ਜੁਲਾਈ ਤੋਂ ਪਹਿਲਾਂ ਘੱਟੋ-ਘੱਟ 18.1 ਕਰੋੜ ਬਾਲਗਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਦੇ ਦਿੱਤੀ ਜਾਵੇ ਜਦਕਿ 16 ਕਰੋੜ ਲੋਕਾਂ ਨੂੰ ਦੋਵੇਂ ਖੁਰਾਕਾਂ ਦੇ ਦਿੱਤੀਆਂ ਜਾਣ। ਗੌਰਤਲਬ ਹੈ ਕਿ ਅਮਰੀਕਾ ਵਿਚ ਹੁਣ ਤੱਕ 56 ਫੀਸਦੀ ਬਾਲਗਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਜਦਕਿ ਕਰੀਬ 10.5 ਕਰੋੜ ਬਾਲਗਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਅਮਰੀਕਾ ਵਿਚ ਇਸ ਸਮੇਂ ਇਕ ਦਿਨ ਵਿਚ ਕਰੀਬ 965,000 ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ।




