Latest NewsPunjabਖ਼ਬਰਾਂ
ਮੱਥਾ ਟੇਕਣ ਗਏ ਅਕਾਲੀ ਆਗੂ ਦਾ ਦਿਨ ਦਿਹਾੜੇ ਕਤਲ

ਖੰਨਾ 11 ਅਗਸਤ 2020
ਪੰਜਾਬ ‘ਚ ਗੁੰਡਾਗਰਦੀ ਸਿਖਰਾਂ ‘ਤੇ ਹੈ। ਇਸ ਦੀ ਤਾਜ਼ਾ ਮਿਸਾਲ ਸਮਰਾਲਾ ਤੋਂ ਸਾਹਮਣੇ ਆਈ ਹੈ, ਜਿਥੇ ਅਕਾਲੀ ਦਲ ਦੀ ਸਰਪੰਚ ਰਣਜੀਤ ਕੌਰ ਦੇ ਪੁੱਤਰ ਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਰਵਿੰਦਰ ਸਿੰਘ ਮਰਹੂਮ ਅਕਾਲੀ ਆਗੂ ਗੁਰਾ ਸੇਹ ਦਾ ਭਰਾ ਸੀ। ਗੁਰਾ ਸੇਹ ਦਾ ਵੀ ਕਰੀਬ ਡੇਢ ਸਾਲ ਪਹਿਲਾਂ ਪਿੰਡ ਵਿੱਚ ਵੋਟਾਂ ਦੀ ਰੰਜਿਸ਼ ਕਾਰਨ ਕਤਲ ਕਰ ਦਿੱਤਾ ਗਿਆ ਸੀ। ਵਾਰਦਾਤ ਮੌਕੇ ਰਵਿੰਦਰ ਸਿੰਘ ਪਿੰਡ ਦੇ ਹੀ ਧਾਰਮਿਕ ਅਸਥਾਨ ‘ਤੇ ਮੱਥਾ ਟੇਕਣ ਗਿਆ ਸੀ। ਜਿਥੇ ਸਵਿਫਟ ਗੱਡੀ ‘ਚ ਸਵਾਰ ਹੋ ਕੇ ਆਏ 5-6 ਵਿਅਕਤੀਆਂ ਨੇ ਰਵਿੰਦਰ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਮੁਲਜ਼ਮ ਮੌਕੇ ਤੋਂ ਹੀ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਖੰਨਾ ਪੁਲਿਸ ਦੇ ਐੱਸਐੱਸਪੀ ਅਤੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।




