breaking newscoronaviruscovid-19Latest Newsਖ਼ਬਰਾਂ
ਸੋਨੀਆ ਗਾਂਧੀ ਨੇ ਕਾਂਗਰਸ ਸਾਂਸਦਾ ਨਾਲ ਕੀਤੀ ਮੀਟਿੰਗ,ਪੜ੍ਹੋ ਕਿਸ ਵਿਸ਼ੇ ‘ਤੇ ਹੋਈ ਗੱਲਬਾਤ

ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਵੱਲੋ ਕਾਂਗਰਸ ਸਾਂਸਦਾ ਦੇ ਨਾਲ ਵੀਡੀਓ ਕਾਨਫਰੰਸ ਰਾਹੀਂ ਇੱਕ ਮੀਟਿੰਗ ਕੀਤੀ।ਬਜਟ ਸੈਸ਼ਨ ਖਤਮ ਹੋਣ ਤੇ ਵਿਧਾਨ ਸਭਾ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਦੇ ਵੱਲੋਂ ਇਹ ਪਹਿਲੀ ਮੀਟਿੰਗ ਸੀ।ਹਾਲਾਂਕਿ ਸੂਤਰਾ ਦਾ ਇਹ ਕਹਿਣਾ ਹੈ ਕਿ ਅੱਜ ਇਸ ਮੀਟਿੰਗ ‘ਚ ਸਿਰਫ ਦੇਸ਼ ਅੱਗ ਵਾਂਗ ਫੈਲ ਰਹੀ ਕੋਰੋਨਾ ਮਹਾਂਮਾਰੀ ‘ਤੇ ਹੀ ਚਰਚਾ ਕੀਤੀ ਗਈ।ਦੇਸ਼ ‘ਚ ਬੀਤੇ 24 ਘੰਟਿਆਂ ਦੌਰਾਨ 4.14 ਲੱਖ ਦੇ ਕਰੀਬ ਨਵੇਂ ਕੋਰੋਨਾ ਦੇ ਮਰੀਜ ਪਾਏ ਗਏ ਹਨ ਜਿੰਨ੍ਹਾਂ ਦੇ ਵਿੱਚੋਂ 4000 ਦੇ ਕਰੀਬ ਲੋਕਾਂ ਦੀ ਜਾਨ ਇਸ ਮਹਾਂਮਰੀ ਕਾਰਨ ਚਲੀ ਗਈ।ਜਿਸ ‘ਤੇ ਕਿ ਪੂਰੀ ਕਾਂਗਰਸ ਪਾਰਟੀ ਵੱਲੋਂ ਚਿੰਤਾ ਜਤਾਈ ਗਈ




