ਡਾਕਟਰਾਂ ਵੱਲੋਂ ਦਿੱਤੇ ਜਾ ਰਹੇ ਅਸਤੀਫਿਆਂ ‘ਤੇ ਕੀ ਬੋਲੇ ਸਿਹਤ ਮੰਤਰੀ !

ਪਟਿਆਲਾ :-ਪੰਜਾਬ ‘ਚ ਜਿੱਥੇ ਕੋਰੋਨਾ ਨੇ ਤਬਾਹੀ ਮਚਾ ਰੱਖੀ ਹੈ ਉੱਥੇ ਹੀ ਇਸ ਮਹਾਂਮਾਰੀ ਦੇ ਦੇੌਰ ‘ਚ ਕੁੱਝ ਦਿਨਾਂ ਤੋਂ ਸੂਬੇ ਦੇ ਡਾਕਟਰਾਂ ਦੇ ਵੱਲੋਂ ਅਸਤੀਫੇ ਦਿੱਤੇ ਜਾ ਰਹੇ ਹਨ।ਕੋਰੋਨਾ ਨਾਲ ਇਸ ਜੰਗ ‘ਚ ਡਾਕਟਰਾਂ ਦੀ ਅਹਿਮ ਭੂਮੀਕਾ ਰਹੀ ਹੈ ਪਰ ਇੰਨੀ ਗੰਭੀਰ ਸਥਿਤੀ ‘ਚ ਡਾਕਟਰਾਂ ਦੇ ਵੱਲੋਂ ਅਸਤੀਫਿਆਂ ਦੀ ਝੜੀ ਲੱਗਣਾ ਸੂਬੇ ਦੇ ਲਈ ਬਹੁਤ ਬੁਰੀ ਖ਼ਬਰ ਹੈ।ਦੱਸ ਦਈਏ ਕਿ ਬੀਤੇ ਦਿਨ ਬਠਿੰਡਾ ਤੇ ਮੁੱਕਤਸਰ ਦੇ ਹਸਪਤਾਲਾਂ ‘ਚੋਂ 4 ਡਾਕਟਰਾਂ ਦੇ ਵੱਲੋਂ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ ਗਿਆ ਹੈ।ਮਾਨਸਾ ਦੇ ਵੀ ਇੱਕ SMO ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਜਿਸਨੇ ਕਿ ADC ਦੇ ਭਰੋਸੇ ਤੋਂ ਬਾਅਦ ਆਪਣਾ ਅਸਤੀਫਾ ਵਾਪਸ ਲੈ ਲਿਅ ਹੈ
ਇਸ ਮੁਸ਼ਕਿਲ ਦੀ ਘੜੀ ‘ਚ ਡਾਕਟਰਾਂ ਵੱਲੋਂ ਅਸਤੀਫੇ ਦੇਣ ਤੋਂ ਬਾਅਦ ਅੱਜ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਵੱਡਾ ਬਿਆਨ ਆਇਆ ਹੈ।ਉਨ੍ਹਾਂ ਕਿਹਾ ਕਿ ‘ਜੇਕਰ ਕੋਈ ਮੁਸ਼ਕਿਲ ਹੈ ਤਾਂ ਮੈਨੂੰ ਦੱਸੋ ਪਰ ਨੌਕਰੀ ਨਾਂ ਛੱਡੋ’,ਸਰਕਾਰ ਤੁਹਾਡੇ ਦਮ ‘ਤੇ ਹੀ ਲੜ ਰਹੀ ਹੈ ਅਤੇ ਬਿਮਾਰ ਲੋਕਾਂ ਨੂੰ ਵੀ ਤੁਹਾਡੀ ਕਾਫੀ ਲੋੜ ਹੈ।




