ਏਐੱਸਆਈ ਨੇ ਬੱਚਿਆਂ ਨੂੰ ਨੰਗੇ ਕਰਕੇ ਕੁੱਟਮਾਰ ਕੀਤੀ! Punjab Police

ਮੋਗਾ 9 ਅਗਸਤ 2020
ਪੰਜਾਬ ਪੁਲਿਸ ਅਣਮਨੁੱਖੀ ਤਸ਼ੱਦਦ ਦੀ ਖ਼ਬਰ ਮੋਗਾ ਦੇ ਥਾਣਾ ਅਜੀਤਵਾਲ ਦੀ ਹੈ। ਜਿਥੇ ਮੋਬਾਈਲ ਚੋਰੀ ਦੇ ਸ਼ੱਕ ਵਿੱਚ ਨਾਬਾਲਿਗ ਬੱਚਿਆਂ ਦੀ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ। ਬੱਚਿਆਂ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗੁਆਂਢ ਵਿੱਚ ਕਿਸੇ ਦਾ ਮੋਬਾਇਲ ਕਰੀਬ 4 ਦਿਨ ਪਹਿਲਾਂ ਚੋਰੀ ਹੋਇਆ ਸੀ। ਉਨ੍ਹਾਂ ਦੇ 11 ਸਾਲ ਦੇ ਬੱਚੇ ਬਲਕਾਰ ਸਿੰਘ, 9 ਸਾਲ ਦੇ ਸ਼ਿਵਰਾਜ ਸਿੰਘ ਤੇ 7 ਸਾਲ ਦੇ ਬੱਚੇ ਆਸ਼ੂ ਰਤਨ ਸਿੰਘ ਨੂੰ ਥਾਣੇ ਲਿਜਾਇਆ ਗਿਆ। ਥਾਣੇ ਵਿੱਚ ਏਐੱਸਆਈ ਬਲਵਿੰਦਰ ਸਿੰਘ ਨੇ ਥਾਣਾ ਮੁਖੀ ਜਸਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਬੱਚਿਆਂ ਨੂੰ ਕਮਰੇ ਅੰਦਰ ਬੰਦ ਕਰ ਲਿਆ। ਫੇਰ ਬੱਚਿਆਂ ਦੀ ਅੰਨ੍ਹੇਵਾਹ ਕੁੱਟਮਾਰ ਕੀਤੀ, ਜਦੋਂ ਉਹ ਅੰਦਰ ਗਈ ਤਾਂ ਏਐੱਸਆਈ ਬਲਵਿੰਦਰ ਸਿੰਘ ਨੇ ਉਸ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ। ਬੱਚਿਆਂ ਦੇ ਮੈਡੀਕਲ ਵੀ ਪਿੰਡ ਦੇ ਦੋ ਮੋਹਤਬਰਾਂ ਨੇ ਕਰਵਾਉਣ ਨਹੀਂ ਦਿੱਤੇ। ਓਧਰ ਏਐੱਸਆਈ ਬਲਵਿੰਦਰ ਸਿੰਘ ਨੇ ਕੁੱਟਮਾਰ ਦੇ ਦੋਸ਼ਾਂ ਨੂੰ ਬੇਬੁਨਿਆ ਕਿਹਾ । ਬਲਵਿੰਦਰ ਸਿੰਘ ਨੇ ਕਿਹਾ ਕਿ ਪੁੱਛ-ਪੜਤਾਲ ਜ਼ਰੂਰ ਕੀਤੀ ਸੀ ਪਰ ਬੱਚਿਆਂ ਨੂੰ ਕੁੱਟਿਆ ਨਹੀਂ। ਜਦਕਿ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੀ ਨਹੀਂ ਅਤੇ ਨਾ ਹੀ ਬੱਚਿਆਂ ਨੂੰ ਥਾਣੇ ਲਿਆ ਕੇ ਥਾਣੇ ਅੰਦਰ ਕੋਈ ਪੁੱਛ-ਪੜਤਾਲ ਕੀਤੀ ਹੈ। ਪਰ ਪਰਿਵਾਰ ਨੇ ਐੱਸਐੱਸਪੀ ਤੋਂ ਇਨਸਾਫ਼ ਦੀ ਅਪੀਲ ਕੀਤੀ ਹੈ।




