‘ਵਿਰੂਸ਼ਕਾ’ ਨੇ Covid ਪੀੜਿਤਾਂ ਦੀ ਮਦਦ ਲਈ ਇਕੱਠੇ ਕੀਤੇ 11 ਕਰੋੜ ਰੁਪਏ

ਮੁੰਬਈ : ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਉਨ੍ਹਾਂ ਦੇ ਪਤੀ ਕ੍ਰਿਕੇਟਰ ਵਿਰਾਟ ਕੋਹਲੀ ਨੇ ਕੋਵਿਡ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇੱਕ ਕੈਂਪੇਨ ਦੀ ਸ਼ੁਰੂਆਤ ਕੀਤੀ ਸੀ, ਜਿਸਦੇ ਤਹਿਤ ਉਨ੍ਹਾਂ ਨੇ ਹੁਣ ਤੱਕ 11,39,11,820 ਰੁਪਏ ਇਕੱਠੇ ਕਰ ਆਪਣਾ ਟੀਚੇ ਨੂੰ ਪਾਰ ਕਰ ਲਿਆ ਹੈ। ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਇਹ ਜਾਣਕਾਰੀ ਸਾਂਝੀ ਕੀਤੀ।
ਅਨੁਸ਼ਕਾ ਅਤੇ ਵਿਰਾਟ ਦੀ ਜੋੜੀ ਨੇ ‘ਹੈਸ਼ਟੈਗ ਇਨ ਦਿਸ ਟੂਗੇਦਰ’ ਪਹਿਲ ਦੀ ਸ਼ੁਰੂਆਤ ਕਰਾਊਡ – ਫੰਡਿੰਗ ਪਲੇਟਫਾਰਮ ਕੇਟੋ ਦੇ ਨਾਲ ਮਿਲਕੇ ਕੀਤੀ ਸੀ, ਜੋ ਇੱਕ ਫੰਡਰੇਜਿੰਗ ਪਲੇਟਫਾਰਮ ਹੈ। ਵਿਰਾਟ ਅਤੇ ਅਨੁਸ਼ਕਾ ਨੇ 7 ਮਈ ਨੂੰ ਮੁਹਿੰਮ ਸ਼ੁਰੂ ਕੀਤੀ ਸੀ। ਅਨੁਸ਼ਕਾ ਅਤੇ ਵਿਰਾਟ ਨੇ ਆਪਣੇ ਫੈਂਨਸ ਅਤੇ ਫਾਲੋਅਰਸ ਨੂੰ ਇਸ ਵਿੱਚ ਯੋਗਦਾਨ ਦੇਣ ਲਈ ਧੰਨਵਾਦ ਕਿਹਾ ਹੈ।ਇਸ ਕਪਲ ਨੇ 2 ਕਰੋੜ ਦੇ ਡੋਨੇਸ਼ਨ ਦੇ ਨਾਲ ਇਸ ਕੈਂਪੇਨ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਭਾਰਤ ‘ਚ ਕੋਵਿਡ ਰਾਹਤ ਲਈ 7 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਸੀ।
ਸ਼ੁੱਕਰਵਾਰ ਨੂੰ ਅਨੁਸ਼ਕਾ ਨੇ ਇੰਸਟਾਗ੍ਰਾਮ ‘ਤੇ ਇੱਕ ਨੋਟ ਸਾਂਝਾ ਕੀਤਾ, ਜਿਸ ‘ਚ ਲਿਖਿਆ ਗਿਆ ਸੀ,ਸਾਰਿਆਂ ਦਾ ਧੰਨਵਾਦ। ਅਸੀਂ ਆਪਣੇ ਟੀਚੇ ਨੂੰ ਪਾਰ ਕਰ ਲਿਆ ਹੈ ! ਕੋਵਿਡ ਰਾਹਤ ਲਈ 11,39,11,820 ਰੁਪਏ ਇਕੱਠੇ ਹੋ ਚੁੱਕੇ ਹਨ। ਹੈਸ਼ਟੈਗ ਇਨ ਦਿਸ ਟੂਗੇਦਰ। ਉਨ੍ਹਾਂ ਨੇ ਕਿਹਾ, ਤੁਸੀਂ ਸਾਰਿਆਂ ਨੇ ਜੋ ਇੱਕਜੁੱਟਤਾ ਦਿਖਾਈ ਹੈ, ਉਸ ਨਾਲ ਅਸੀਂ ਹੈਰਾਨ ਅਤੇ ਨਰਮ ਹਾਂ।
ਸਾਨੂੰ ਇਹ ਘੋਸ਼ਣਾ ਕਰਦੇ ਹੋਏ ਮਾਣ ਹੋ ਰਿਹਾ ਹੈ ਕਿ ਅਸੀਂ ਆਪਣੇ ਸ਼ੁਰੂਆਤੀ ਟੀਚੇ ਤੋਂ ਜਿਆਦਾ ਇਕਠੇ ਕੀਤੇ ਹਾਂ ਅਤੇ ਇਹ ਜੀਵਨ ਬਚਾਉਣ ਲਈ ਇੱਕ ਲੰਬਾ ਰਸਤਾ ਤੈਅ ਕਰੇਗਾ। ਅਨੁਸ਼ਕਾ ਨੇ ਅੱਗੇ ਕਿਹਾ ਭਾਰਤ ਦੇ ਲੋਕਾਂ ਦੀ ਮਦਦ ਕਰਨ ‘ਚ ਤੁਹਾਡੇ ਸਮਰਥਨ ਲਈ ਧੰਨਵਾਦ। ਇਹ ਤੁਹਾਡੇ ਬਿਨਾਂ ਸੰਭਵ ਨਹੀਂ ਹੋਵੇਗਾ। ਜੈ ਹਿੰਦ।





